ਕਾਠਮੰਡੂ, 24 ਅਗਸਤ (ਪੰਜਾਬ ਮੇਲ)- ਨੇਪਾਲ ਵਿਚ ਬੱਸ ਹਾਦਸੇ ਵਿਚ ਜਾਨ ਗਵਾਉਣ ਵਾਲੇ 27 ਭਾਰਤੀ ਸ਼ਰਧਾਲੂਆਂ ਦਾ ਅੱਜ ਬਾਗਮਤੀ ਸੂਬੇ ਦੇ ਹਸਪਤਾਲ ਵਿਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਲਾਸ਼ਾਂ ਨੂੰ ਮਹਾਰਾਸ਼ਟਰ ਲਿਜਾਇਆ ਜਾਵੇਗਾ। ਮਹਾਰਾਸ਼ਟਰ ਸਰਕਾਰ ਨੇ ਮੁੰਬਈ ਵਿਚ ਜਾਰੀ ਬਿਆਨ ਵਿਚ ਕਿਹਾ ਕਿ ਮੱਧ ਨੇਪਾਲ ਵਿਚ ਭਾਰਤੀ ਯਾਤਰੀ ਬੱਸ ਸ਼ੁੱਕਰਵਾਰ ਨੂੰ ਹਾਈਵੇਅ ਤੋਂ 150 ਮੀਟਰ ਦੂਰ ਮਾਰਸਯਾਂਗਦੀ ਨਦੀ ਵਿਚ ਡਿੱਗ ਗਈ, ਜਿਸ ਵਿਚ ਘੱਟੋ-ਘੱਟ 27 ਭਾਰਤੀ ਸ਼ਰਧਾਲੂ ਮਾਰੇ ਗਏ ਅਤੇ 16 ਹੋਰ ਜ਼ਖਮੀ ਹੋ ਗਏ। ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਅੱਜ ਲਾਸ਼ਾਂ ਨੂੰ ਨਾਸਿਕ ਲਿਆਏਗਾ।
ਨੇਪਾਲ ‘ਚ ਵਾਪਰੇ ਬੱਸ ਹਾਦਸੇ ‘ਚ ਮਾਰੇ ਗਏ 27 ਭਾਰਤੀਆਂ ਦਾ ਕੀਤਾ ਜਾ ਰਿਹੈ ਪੋਸਟਮਾਰਟਮ
