ਕਾਠਮੰਡੂ, 29 ਮਾਰਚ (ਪੰਜਾਬ ਮੇਲ)- ਨੇਪਾਲ ਦੇ ਸਿੰਧੂ ਪਾਲਚੋਕ ਜ਼ਿਲ੍ਹੇ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਰਿਕਟਰ ਸਕੇਲ ‘ਤੇ ਤੀਬਰਤਾ 4.5 ਮਾਪੀ ਗਈ। ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਅਨੁਸਾਰ ਇਸ ਭੂਚਾਲ ਦਾ ਮੁੱਖ ਕੇਂਦਰ ਰਾਜਧਾਨੀ ਕਾਠਮੰਡੂ ਤੋਂ ਕਰੀਬ 80 ਕਿਲੋਮੀਟਰ ਦੂਰ ਉੱਤਰ-ਪੂਰਬ ਵਿਚ ਸਥਿਤ ਨੁਲਥਾਲਾ ਖੜਕਾ ਇਲਾਕਾ ਸੀ।
ਰਾਹਤ ਦੀ ਗੱਲ ਇਹ ਰਹੀ ਕਿ ਇਸ ਭੂਚਾਲ ਕਾਰਨ ਹੁਣ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ। ਭੂਚਾਲ ਦੇ ਇਹ ਝਟਕੇ ਸਿੰਧੂ ਪਾਲਚੋਕ ਦੇ ਨਾਲ-ਨਾਲ ਰਾਜਧਾਨੀ ਕਾਠਮੰਡੂ ਅਤੇ ਹੋਰ ਗੁਆਂਢੀ ਜ਼ਿਲ੍ਹਿਆਂ ਵਿਚ ਵੀ ਸਾਫ਼ ਤੌਰ ‘ਤੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ਵਿਚ ਕੁਝ ਸਮੇਂ ਲਈ ਸਹਿਮ ਦਾ ਮਾਹੌਲ ਬਣ ਗਿਆ ਸੀ।