#INDIA

ਨੇਪਾਲ ‘ਚ ਭਾਰਤੀ ਯਾਤਰੀਆਂ ਨਾਲ ਭਰੀ ਬੱਸ ਨਦੀ ‘ਚ ਡਿੱਗੀ

-14 ਵਿਅਕਤੀਆਂ ਦੀ ਮੌਤ; 16 ਜ਼ਖਮੀ
ਕਾਠਮੰਡੂ, 23 ਅਗਸਤ (ਪੰਜਾਬ ਮੇਲ)- ਅੱਜ ਮੱਧ ਨੇਪਾਲ ਵਿਚ 40 ਦੇ ਕਰੀਬ ਯਾਤਰੀਆਂ ਨਾਲ ਭਰੀ ਭਾਰਤੀ ਬੱਸ ਦੇ ਮਾਰਸਯਾਂਗਦੀ ਨਦੀ ਵਿਚ ਡਿੱਗਣ ਕਾਰਨ ਘੱਟੋ-ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ ਤੇ 16 ਜ਼ਖ਼ਮੀ ਹੋ ਗਏ। ਮੀਡੀਆ ਮੁਤਾਬਕ ਹਾਦਸਾ ਤਨਾਹੁਨ ਜ਼ਿਲ੍ਹੇ ਦੇ ਆਇਨਾ ਪਹਾੜਾ ਵਿਖੇ ਵਾਪਰਿਆ। ਪੁਲਿਸ ਤੇ ਰਾਹਤ ਟੀਮਾਂ ਮੌਕੇ ‘ਤੇ ਪੁੱਜ ਚੁੱਕੀਆਂ ਹਨ ਤੇ ਬਚਾਅ ਕਾਰਜ ਜਾਰੀ ਹਨ। ਮੁੱਢਲੀਆਂ ਰਿਪੋਰਟਾਂ ਮੁਤਾਬਕ 14 ਲਾਸ਼ਾਂ ਬਰਾਮਦ ਹੋਈਆਂ ਹਨ। ਬੱਸ ਨੰਬਰ ਪਲੇਟ ਯੂ.ਪੀ. ਐੱਫ.ਟੀ. 7623 ਹੈ ਤੇ ਇਹ ਨਦੀ ਦੇ ਕੰਢੇ ਪਈ ਹੈ। ਬੱਸ ਪੋਖਰਾ ਤੋਂ ਕਾਠਮੰਡੂ ਜਾ ਰਹੀ ਸੀ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।