#INDIA

ਨੀਟ ਯੂਜੀ 2024: ਸੀ.ਬੀ.ਆਈ. ਵੱਲੋਂ ਪਟਨਾ ਤੋਂ ਦੋ ਵਿਅਕਤੀ ਗ੍ਰਿਫ਼ਤਾਰ

-ਵਿਦਿਆਰਥੀਆਂ ਨੂੰ ਪੇਪਰ ਕਰਵਾਉਣ ਦੇ ਸਬੂਤ ਮਿਲੇ
ਨਵੀਂ ਦਿੱਲੀ, 27 ਜੂਨ (ਪੰਜਾਬ ਮੇਲ)- ਨੀਟ ਯੂਜੀ ਪੇਪਰ ਲੀਕ ਮਾਮਲੇ ਵਿਚ ਸੀ.ਬੀ.ਆਈ. ਨੇ ਪਟਨਾ ਤੋਂ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਮਨੀਸ਼ ਕੁਮਾਰ ਅਤੇ ਆਸ਼ੂਤੋਸ਼ ਕੁਮਾਰ ਨੇ ਕਥਿਤ ਤੌਰ ‘ਤੇ ਉਮੀਦਾਵਰਾਂ ਨੂੰ ਸੁਰੱਖਿਅਤ ਥਾਂ ਮੁਹੱਈਆ ਕਰਵਾਈ ਜਿੱਥੇ ਉਨ੍ਹਾਂ ਨੂੰ ਪ੍ਰੀਖਿਆ ਪੱਤਰ ਅਤੇ ਉੱਤਰ ਪੱਤਰੀਆਂ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਮੰਤਰਾਲੇ ਵੱਲੋਂ ਕੇਸ ਸੀ.ਬੀ.ਆਈ. ਨੂੰ ਸੌਂਪਿਆ ਗਿਆ ਸੀ ਜਿਸ ਤੋਂ ਬਾਅਦ ਸੀ.ਬੀ.ਆਈ. ਵੱਲੋਂ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਹ ਜਾਣਕਾਰੀ ਮਿਲੀ ਹੈ ਕਿ ਦੋਵਾਂ ਨੇ ਪਟਨਾ ਦੇ ਇਕ ਸਕੂਲ ਨੂੰ ਰਾਤ ਭਰ ਲਈ ਬੁੱਕ ਕਰਵਾਇਆ ਸੀ। ਇਸ ਸਕੂਲ ਵਿਚ 25 ਦੇ ਕਰੀਬ ਉਮੀਦਵਾਰਾਂ ਨੂੰ ਉਤਰ ਰਟਾਇਆ ਗਿਆ। ਸੀ.ਬੀ.ਆਈ. ਨੂੰ ਇੱਥੇ ਸੜੀ ਹੋਈਆਂ ਪੁਸਤਕਾਂ ਦੇ ਟੁਕੜੇ ਵੀ ਮਿਲੇ ਹਨ। ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ ਨੇ ਪਿਛਲੇ ਦੋ ਦਿਨਾਂ ਵਿਚ ਗਿਆਰਾਂ ਜਣਿਆਂ ਤੋਂ ਪੁੱਛਗਿੱਛ ਕੀਤੀ ਸੀ।