#AMERICA

ਨਿਊਜਰਸੀ ‘ਚ ਪਟਾਕਿਆਂ ਤੋਂ ਬਿਨਾਂ ਭਾਰਤੀਆਂ ਨੂੰ ਇਸ ਸਾਲ ਦੀਵਾਲੀ ਮਨਾਉਣੀ ਪਵੇਗੀ : ਮੇਅਰ ਸੈਮ ਜੋਸ਼ੀ

ਨਿਊਜਰਸੀ, 30 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਇਸ ਸਾਲ ਨਿਊਜਰਸੀ ਦੇ ਭਾਰਤੀਆਂ ਨੂੰ ਦੀਵਾਲੀ ਪਟਾਕਿਆਂ ਤੋਂ ਬਿਨਾਂ ਮਨਾਉਣੀ ਪਵੇਗੀ। ਖੁਸ਼ਕ ਮੌਸਮ ਕਾਰਨ ਅੱਗ ਲੱਗਣ ਦੇ ਡਰ ਦੇ ਕਾਰਨ ਪੂਰੇ ਨਿਊਜਰਸੀ ਵਿਚ ਪਟਾਕਿਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅਮਰੀਕਾ ਵਿਚ ਭਾਰਤੀਆਂ ਦੀ ਸਭ ਤੋਂ ਵੱਧ ਆਬਾਦੀ ਵਾਲੇ ਰਾਜਾਂ ਦੀ ਸੂਚੀ ਵਿਚ ਨਿਊਜਰਸੀ ਸਭ ਤੋਂ ਉੱਪਰ ਹੈ ਅਤੇ ਇੱਥੇ ਹਰ ਸਾਲ ਦੀਵਾਲੀ ਬੜੀ ਧੂਮਧਾਮ ਦੇ ਨਾਲ ਮਨਾਈ ਜਾਂਦੀ ਹੈ। ਪਰ ਇਸ ਵਾਰ ਦੀਵਾਲੀ ਦੇ ਜਸ਼ਨਾਂ ਦੌਰਾਨ ਪਟਾਕੇ ਨਹੀਂ ਚਲਾਏ ਜਾ ਸਕਦੇ। ਐਡੀਸਨ, ਨਿਊਜਰਸੀ ਦੇ ਮੇਅਰ ਨੇ ਲੋਕਾਂ ਨੂੰ ਪਟਾਕੇ ਨਾ ਚਲਾਉਣ ਲਈ ਕਿਹਾ ਹੈ, ਅਤੇ ਐਡੀਸਨ ਟਾਊਨਸ਼ਿਪ ਦੇ ਅਧਿਕਾਰੀ ਵੀ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪਟਾਕੇ ਨਾ ਚਲਾਉਣ ਲਈ ਇਸ ਸਾਲ ਪਾਬੰਦੀ ਲਗਾਈ ਗਈ ਹੈ।