ਅਬੂਜਾ (ਨਾਇਜੀਰੀਆ), 8 ਮਾਰਚ (ਪੰਜਾਬ ਮੇਲ)- ਬੰਦੂਕਧਾਰੀਆਂ ਨੇ ਅੱਜ ਨਾਇਜੀਰੀਆ ਦੇ ਉੱਤਰੀ-ਪੱਛਮੀ ਖੇਤਰ ਦੇ ਸਕੂਲ ‘ਤੇ ਹਮਲਾ ਕਰ ਕੇ ਘੱਟੋ-ਘੱਟ 287 ਵਿਦਿਆਰਥੀਆਂ ਨੂੰ ਅਗਵਾ ਕਰ ਲਿਆ। ਦੇਸ਼ ਵਿਚ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਵੱਡੀ ਗਿਣਤੀ ਵਿਚ ਲੋਕਾਂ ਦੇ ਅਗਵਾ ਹੋਣ ਦੀ ਇਹ ਦੂਜੀ ਘਟਨਾ ਹੈ। ਹਮਲਾਵਰਾਂ ਨੇ ਕਦੂਨਾ ਰਾਜ ਦੇ ਕੁਰੀਗਾ ਕਸਬੇ ਦੇ ਸਰਕਾਰੀ ਸਕੂਲ ਨੂੰ ਸਵੇਰੇ 8 ਵਜੇ ਦੇ ਕਰੀਬ ਘੇਰ ਲਿਆ। ਪ੍ਰਿੰਸੀਪਲ ਸਾਨੀ ਅਬਦੁੱਲਾਹੀ ਨੇ ਕਦੂਨਾ ਦੇ ਗਵਰਨਰ ਉਬਾ ਸਾਨੀ ਨੂੰ ਦੱਸਿਆ ਕਿ ਲਾਪਤਾ ਬੱਚਿਆਂ ਦੀ ਗਿਣਤੀ 287 ਹੈ।