ਐਰੀਜ਼ੋਨਾ, 20 ਸਤੰਬਰ (ਪੰਜਾਬ ਮੇਲ)- 9/11 ਦੇ ਹਮਲੇ ਦੇ ਪੀੜਤਾਂ ਦੇ ਜ਼ਖਮ 22 ਸਾਲ ਬਾਅਦ ਵੀ ਅੱਲੇ ਹਨ। ਇਸ ਹਮਲੇ ਉਪਰੰਤ ਨਸਲੀ ਹਿੰਸਾ ਵਿਚ ਜਾਨ ਗਵਾਉਣ ਵਾਲੇ ਪਹਿਲੇ ਵਿਅਕਤੀ ਬਲਬੀਰ ਸਿੰਘ ਸੋਢੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਮੇਸਾ ਸ਼ਹਿਰ (ਐਰੀਜ਼ੋਨਾ) ਵਿਚ ਘਟਨਾ ਸਥਾਨ ‘ਤੇ ਕੀਤੇ ਗਏ ਸੰਖੇਪ ਸੰਮੇਲਨ ਵਿਚ ਪਰਿਵਾਰਕ ਮੈਂਬਰਾਂ, ਸੱਜਣਾ-ਮਿੱਤਰਾਂ ਤੋਂ ਇਲਾਵਾ ਮਿਸਟਰ ਗਰੈੱਗ ਸਟੈਟਨ ਕਾਂਗਰਸਮੈਨ ਐਰੀਜ਼ੋਨਾ ਅਤੇ Larry fultz ਡਾਇਰੈਕਟਰ ਹੋਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਡਾਕਟਰ ਜਸਵੰਤ ਸਿੰਘ ਸੱਚਦੇਵ ਜੀ ਨੇ ਸਟੇਜ ਦੀ ਸੇਵਾ ਨਿਭਾਈ। ਕੁਲਬੀਰ ਸਿੰਘ ਜੀ ਗੁਪਤਾ ਨੇ ਗੁਰਬਾਣੀ ਰਾਹੀਂ ਪ੍ਰੀਵਾਰ ਨੂੰ ਹੌਂਸਲਾ ਦਿੱਤਾ। ਉਪਰੰਤ ਰਾਣਾ ਸਿੰਘ ਸੋਢੀ ਨੇ ਆਏ ਪਤਵੰਤੇ ਸੱਜਣਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।