#INDIA

ਨਵੇਂ ਸੰਸਦ ਭਵਨ ਨੂੰ ‘ਮੋਦੀ ਮਲਟੀਪਲੈਕਸ’ ਜਾਂ ‘ਮੋਦੀ ਮੈਰੀਅਟ’ ਕਿਹਾ ਜਾਣਾ ਚਾਹੀਦਾ : ਕਾਂਗਰਸ

ਨਵੀਂ ਦਿੱਲੀ, 23 ਸਤੰਬਰ (ਪੰਜਾਬ ਮੇਲ)- ਕਾਂਗਰਸ ਨੇ ਅੱਜ ਨਵੇਂ ਸੰਸਦ ਭਵਨ ਦੇ ਡਿਜ਼ਾਈਨ ‘ਤੇ ਸਵਾਲ ਉਠਾਉਂਦੇ ਹੋਏ ਦਾਅਵਾ ਕੀਤਾ ਕਿ ਦੋਵਾਂ ਸਦਨਾਂ ਵਿਚਾਲੇ ਤਾਲਮੇਲ ਖ਼ਤਮ ਹੋ ਗਿਆ ਹੈ ਅਤੇ ਇਸ ‘ਚ ਘੁਟਣ ਮਹਿਸੂਸ ਹੋ ਰਹੀ ਹੈ, ਜਦਕਿ ਪੁਰਾਣੀ ਇਮਾਰਤ ‘ਚ ਖੁੱਲ੍ਹੇਪਣ ਦਾ ਅਹਿਸਾਸ ਹੁੰਦਾ ਸੀ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਕਿਹਾ ਕਿ ਸ਼ਾਇਦ 2024 ਵਿਚ ਸੱਤਾ ਤਬਦੀਲੀ ਤੋਂ ਬਾਅਦ ਨਵੀਂ ਸੰਸਦ ਭਵਨ ਦੀ ਬਿਹਤਰ ਵਰਤੋਂ ਕੀਤੀ ਜਾਵੇਗੀ। ਨਵੇਂ ਸੰਸਦ ਭਵਨ ਵਿਚ ਦੋਵਾਂ ਸਦਨਾਂ ਦੀ ਕਾਰਵਾਈ 19 ਸਤੰਬਰ ਤੋਂ ਵਿਸ਼ੇਸ਼ ਸੈਸ਼ਨ ਨਾਲ ਸ਼ੁਰੂ ਹੋਈ ਸੀ। ਪੁਰਾਣੇ ਭਵਨ ਨੂੰ ਹੁਣ ‘ਸੰਵਿਧਾਨ ਸਦਨ’ ਵਜੋਂ ਜਾਣਿਆ ਜਾਂਦਾ ਹੈ। ਸ਼੍ਰੀ ਰਮੇਸ਼ ਨੇ ਪੋਸਟ ਕੀਤਾ ਇਸ ਨੂੰ ‘ਮੋਦੀ ਮਲਟੀਪਲੈਕਸ’ ਜਾਂ ‘ਮੋਦੀ ਮੈਰੀਅਟ’ ਕਿਹਾ ਜਾਣਾ ਚਾਹੀਦਾ ਹੈ। ਚਾਰ ਦਿਨਾਂ ਦੇ ਅੰਦਰ ਮੈਂ ਦੇਖਿਆ ਕਿ ਦੋਵਾਂ ਸਦਨਾਂ ਦੇ ਅੰਦਰ ਅਤੇ ਲਾਬੀ ਵਿਚ ਗੱਲਬਾਤ ਅਤੇ ਸੰਚਾਰ ਖਤਮ ਹੋ ਗਿਆ ਸੀ। ਇੱਕ ਦੂਜੇ ਨੂੰ ਦੇਖਣ ਲਈ ਦੂਰਬੀਨ ਦੀ ਲੋੜ ਪੈਂਦੀ ਹੈ। ਪੁਰਾਣੇ ਸੰਸਦ ਭਵਨ ਦੀਆਂ ਕਈ ਵਿਸ਼ੇਸ਼ਤਾਵਾਂ ਸਨ। ਇਕ ਹੋਰ ਵਿਸ਼ੇਸ਼ਤਾ ਇਹ ਸੀ ਕਿ ਗੱਲਬਾਤ ਅਤੇ ਸੰਚਾਰ ਲਈ ਚੰਗੀ ਸਹੂਲਤ ਸੀ। ਦੋਹਾਂ ਸਦਨਾਂ, ਕੇਂਦਰੀ ਹਾਲ ਅਤੇ ਗਲਿਆਰਿਆਂ ਵਿਚਕਾਰ ਆਉਣਾ-ਜਾਣਾ ਆਸਾਨ ਸੀ।’

Leave a comment