ਸੰਯੁਕਤ ਰਾਸ਼ਟਰ, 5 ਅਪ੍ਰੈਲ (ਪੰਜਾਬ ਮੇਲ)- ਨਵੀਆਂ ਤਕਨੀਕਾਂ ਅਪਣਾਉਣ ਲਈ ਤਿਆਰੀ ਦੇ ਮਾਮਲੇ ‘ਚ ਦੁਨੀਆਂ ਦੇ 170 ਮੁਲਕਾਂ ਦੀ ਦਰਜਾਬੰਦੀ ‘ਚ ਭਾਰਤ 36ਵੇਂ ਸਥਾਨ ‘ਤੇ ਹੈ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਰਿਪੋਰਟ ਮੁਤਾਬਕ ਭਾਰਤ ਦੀ ਰੈਕਿੰਗ ‘ਚ ਪਹਿਲਾਂ ਨਾਲੋਂ ਸੁਧਾਰ ਹੋਇਆ ਹੈ। ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ (ਯੂ.ਐੱਨ.ਸੀ.ਟੀ.ਏ.ਡੀ.) ਵੱਲੋਂ ਜਾਰੀ ਤਕਨੀਕੀ ਤੇ ਨਵੀਨੀਕਰਨ ਰਿਪੋਰਟ-2025 ਵਿਚ ਕਿਹਾ ਗਿਆ ਕਿ ਭਾਰਤ 2024 ਵਿਚ ‘ਫਰੰਟੀਅਰ ਤਕਨੀਕਾਂ ਲਈ ਤਿਆਰੀ’ ਸੂਚਕ ਅੰਕ ਵਿਚ 36ਵੇਂ ਸਥਾਨ ‘ਤੇ ਹੈ, ਜੋ ਉਸ ਦੇ 2022 ਦੇ ਪ੍ਰਦਰਸ਼ਨ ਤੋਂ ਬਿਹਤਰ ਹੈ। ਸਾਲ 2022 ‘ਚ ਭਾਰਤ ਇਸ ਇੰਡੈਕਸ ਵਿਚ 48ਵੇਂ ਸਥਾਨ ‘ਤੇ ਸੀ। ਇਸ ਦਰਜਾਬੰਦੀ ‘ਚ ਉਨ੍ਹਾਂ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ, ਜੋ ਨਵੀਆਂ ਤੇ ਅਹਿਮ ਤਕਨੀਕਾਂ ਨੂੰ ਅਪਣਾਉਣ ‘ਚ ਤਤਪਰਤਾ ਦਿਖਾਉਂਦੇ ਹਨ।
ਨਵੀਆਂ ਤਕਨੀਕਾਂ ਅਪਣਾਉਣ ਦੇ ਮਾਮਲੇ ‘ਚ ਭਾਰਤ 36ਵੇਂ ਸਥਾਨ ‘ਤੇ
