#INDIA

ਨਵੀਂ ਦਿੱਲੀ ‘ਚ ਆਈ.ਟੀ.ਓ. ਤੇ ਰਾਜਘਾਟ ਖੇਤਰ ‘ਚ ਦਾਖਲ ਹੋਇਆ ਯਮੁਨਾ ਦਾ ਪਾਣੀ

ਨਵੀਂ ਦਿੱਲੀ, 14 ਜੁਲਾਈ (ਪੰਜਾਬ ਮੇਲ)- ਯਮੁਨਾ ਨਦੀ ਵਿਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਪਰ ਸਥਿਤੀ ਹੋਰ ਵਿਗੜ ਗਈ ਕਿਉਂਕਿ ਦਿੱਲੀ ਸਿੰਜਾਈ ਅਤੇ ਹੜ੍ਹ ਕੰਟਰੋਲ ਦੇ ਰੈਗੂਲੇਟਰ ਨੂੰ ਨੁਕਸਾਨ ਪਹੁੰਚਾਉਣ ਕਾਰਨ ਅੱਜ ਆਈ.ਟੀ.ਓ. ਅਤੇ ਰਾਜਘਾਟ ਖੇਤਰ ਪਾਣੀ ਵਿਚ ਡੁੱਬ ਗਏ। ਕੇਂਦਰੀ ਦਿੱਲੀ ਦੇ ਤਿਲਕ ਮਾਰਗ ਇਲਾਕੇ ਵਿਚ ਸਥਿਤ ਸੁਪਰੀਮ ਕੋਰਟ ਤੱਕ ਵੀ ਪਾਣੀ ਪਹੁੰਚ ਗਿਆ ਹੈ।

Leave a comment