#OTHERS

ਨਵਾਜ਼ ਸ਼ਰੀਫ 21 ਅਕਤੂਬਰ ਨੂੰ ਵਾਪਸ ਪਾਕਿਸਤਾਨ ਪਰਤਣਗੇ

ਇਸਲਾਮਾਬਾਦ, 13 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੁਖੀ ਨਵਾਜ਼ ਸ਼ਰੀਫ 21 ਅਕਤੂਬਰ ਨੂੰ ਲੰਡਨ ਤੋਂ ਵਾਪਸ ਪਾਕਿਸਤਾਨ ਆਉਣਗੇ। ਉਨ੍ਹਾਂ ਦੇ ਛੋਟੇ ਭਰਾ ਤੇ ਸਾਬਕਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਦੱਸਿਆ ਕਿ ਉਹ ਆਗਾਮੀ ਚੋਣਾਂ ‘ਚ ਪਾਰਟੀ ਦੀ ਰਾਜਸੀ ਮੁਹਿੰਮ ਦੀ ਅਗਵਾਈ ਕਰਨਗੇ। ਨਵਾਜ਼ ਸ਼ਰੀਫ (73) ਨਵੰਬਰ 2019 ਤੋਂ ਲੰਡਨ ‘ਚ ਰਹਿ ਰਹੇ ਹਨ। ਉਨ੍ਹਾਂ ਨੂੰ ਸਾਲ 2018 ਵਿਚ ਅਲ-ਅਜ਼ੀਜ਼ੀਆ ਮਿੱਲਜ਼ ਅਤੇ ਐਵਨਫੀਲਡ ਭ੍ਰਿਸ਼ਟਾਚਾਰ ਕੇਸ ਵਿਚ ਦੋਸ਼ੀ ਮੰਨਿਆ ਗਿਆ ਸੀ।

Leave a comment