ਇਸਲਾਮਾਬਾਦ, 1 ਮਾਰਚ (ਪੰਜਾਬ ਮੇਲ)- ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਵੱਲੋਂ ਕੌਮੀ ਅਸੈਂਬਲੀ ਦਾ ਸੈਸ਼ਨ ਬੁਲਾਏ ਜਾਣ ਤੋਂ ਬਾਅਦ ਦੇਸ਼ ਦੇ ਨਵੇਂ ਚੁਣੇ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ। ਇਮਰਾਨ ਖਾਨ ਦੀ ਪਾਰਟੀ ਦੀ ਹਮਾਇਤ ਹਾਸਲ ਉਮੀਦਵਾਰਾਂ ਨੂੰ ਰਾਖਵੀਆਂ ਸੀਟਾਂ ਅਲਾਟ ਕਰਨ ਦੇ ਮੁੱਦੇ ‘ਤੇ ਕਾਰਜਕਾਰੀ ਸਰਕਾਰ ਨਾਲ ਮਤਭੇਦ ਕਾਰਨ ਅਲਵੀ ਦੇ ਸ਼ੁਰੂਆਤੀ ਇਨਕਾਰ ਤੋਂ ਬਾਅਦ ਨਵੀਂ ਸੰਸਦ ਦਾ ਪਹਿਲਾ ਸੈਸ਼ਨ ਕਰਾਇਆ ਗਿਆ। ਅਸ਼ਰਫ ਨੇ ਨਵੇਂ ਚੁਣੇ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ। ਸਹੁੰ ਚੁੱਕਣ ਵਾਲੇ ਨਵੇਂ ਸੰਸਦ ਮੈਂਬਰਾਂ ਵਿਚ ਪੀ.ਐੱਮ.ਐੱਲ.-ਐੱਨ. ਦੇ ਮੁਖੀ ਨਵਾਜ਼ ਸ਼ਰੀਫ, ਐੱਨ.ਐੱਮ.ਐੱਲ.-ਐੱਨ. ਦੇ ਪ੍ਰਧਾਨ ਸ਼ਹਿਬਾਜ਼ ਸਰੀਫ, ਪੀ.ਪੀ.ਪੀ. ਦੇ ਸਹਾਇਕ ਚੇਅਰਮੈਨ ਆਸਿਫ ਜ਼ਰਦਾਰੀ ਅਤੇ ਪੀ.ਪੀ.ਪੀ. ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਸ਼ਾਮਲ ਸਨ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ 2 ਫਰਵਰੀ ਨੂੰ ਹੋਣ ਦੀ ਉਮੀਦ ਹੈ।