-ਇੰਡੀਗੋ ਵੱਲੋਂ ਮੌਸਮ ਦੇ ਮੱਦੇਨਜ਼ਰ 17 ਦਸੰਬਰ ਨੂੰ 42 ਉਡਾਣਾਂ ਹੋਣਗੀਆਂ ਰੱਦ
ਮੁੰਬਈ, 17 ਦਸੰਬਰ (ਪੰਜਾਬ ਮੇਲ)- ਉਤਰੀ ਭਾਰਤ ਦੇ ਮੁੱਖ ਕੇਂਦਰ ਦਿੱਲੀ ਵਿਚ ਦਸੰਬਰ ਦੇ ਮਹੀਨੇ ਦੇ ਅਖੀਰ ਵਿਚ ਸੰਘਣੀ ਧੁੰਦ ਪੈਂਦੀ ਹੈ, ਜਿਸ ਕਾਰਨ ਦਿਸਣ ਹੱਦ ਕਾਫੀ ਹੱਦ ਤੱਕ ਘੱਟ ਜਾਂਦੀ ਹੈ। ਇਸ ਕਾਰਨ ਏਅਰ ਇੰਡੀਆ ਤੇ ਹੋਰ ਏਅਰਲਾਈਨਜ਼ ਦੀਆਂ ਉਡਾਣਾਂ ਪ੍ਰਭਾਵਤ ਹੁੰਦੀਆਂ ਹਨ, ਜਿਸ ਨਾਲ ਉਡਾਣ ਸ਼ਡਿਊਲ ਪ੍ਰਭਾਵਿਤ ਹੁੰਦਾ ਹੈ।
ਇਸੇ ਕਾਰਨ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਘੱਟ ਦਿਸਣ ਹੱਦ ਕਾਰਨ 131 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਹ ਜਾਣਕਾਰੀ ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦਿੰਦਿਆਂ ਦੱਸਿਆ ਕਿ ਮੰਗਲਵਾਰ ਨੂੰ ਘੱਟ ਦਿਸਣਯੋਗਤਾ ਕਾਰਨ ਦਿੱਲੀ ਹਵਾਈ ਅੱਡੇ ‘ਤੇ ਉਡਾਣਾਂ ਦੇ ਸੰਚਾਲਨ ਵਿਚ ਵਿਘਨ ਪਿਆ। ਦਿੱਲੀ ਹਵਾਈ ਅੱਡੇ ‘ਤੇ ਹੁਣ ਤੱਕ ਰਵਾਨਾ ਹੋਣ ਵਾਲੀਆਂ 52 ਅਤੇ ਆਉਣ ਵਾਲੀਆਂ 79 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਏਵੀਏਸ਼ਨ ਰੈਗੂਲੇਟਰ ਡੀ.ਜੀ.ਸੀ.ਏ. ਨੇ ਅਗਲੇ ਸਾਲ 10 ਦਸੰਬਰ ਤੋਂ 10 ਫਰਵਰੀ ਤੱਕ ਸਰਦੀਆਂ ਦੌਰਾਨ ਧੁੰਦ ਵਾਲੀ ਵਿੰਡੋ ਦਾ ਐਲਾਨ ਕੀਤਾ ਸੀ।
ਇਸ ਕਾਰਨ ਸੰਕਟ ਵਿਚ ਘਿਰੀ ਇੰਡੀਗੋ ਨੇ ਮੰਗਲਵਾਰ ਨੂੰ ਦਿੱਲੀ ਹਵਾਈ ਅੱਡੇ ‘ਤੇ ਖਰਾਬ ਮੌਸਮ ਕਾਰਨ 113 ਉਡਾਣਾਂ ਰੱਦ ਕਰ ਦਿੱਤੀਆਂ।
ਇਸ ਤੋਂ ਇਲਾਵਾ ਏਅਰਲਾਈਨ ਨੇ ਇਹ ਵੀ ਕਿਹਾ ਕਿ ਉਹ ਦਿੱਲੀ ਹਵਾਈ ਅੱਡੇ ‘ਤੇ ਖਰਾਬ ਮੌਸਮ ਕਾਰਨ ਬੁੱਧਵਾਰ ਨੂੰ 42 ਉਡਾਣਾਂ ਨਹੀਂ ਚਲਾਏਗੀ। ਇੰਡੀਗੋ ਨੇ ਐਕਸ ‘ਤੇ ਇੱਕ ਪੋਸਟ ਵਿਚ ਕਿਹਾ ਕਿ ਜਿਵੇਂ ਹੀ ਸਰਦੀਆਂ ਸ਼ੁਰੂ ਹੁੰਦੀਆਂ ਹਨ, ਉੱਤਰੀ ਭਾਰਤ ਵਿਚ ਸਵੇਰੇ ਸੰਘਣੀ ਧੁੰਦ ਕਾਰਨ ਉਡਾਣਾਂ ਪ੍ਰਭਾਵਿਤ ਹੁੰਦੀਆਂ ਹਨ। ਇੰਡੀਗੋ ਨੇ ਕਿਹਾ, ‘ਸਾਡੀਆਂ ਟੀਮਾਂ ਇਸ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਮੌਸਮ ਦੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ।
ਧੁੰਦ ਕਾਰਨ ਦਿੱਲੀ ਹਵਾਈ ਅੱਡੇ ‘ਤੇ 131 ਉਡਾਣਾਂ ਰੱਦ

