ਰੀਓ ਡੀ ਜਨੇਰੀਓ, 27 ਅਪ੍ਰੈਲ (ਪੰਜਾਬ ਮੇਲ)- ਦੱਖਣੀ ਬ੍ਰਾਜ਼ੀਲ ਦੇ ਸ਼ਹਿਰ ਪੋਰਟੋ ਅਲੇਗਰੇ ਵਿਚ ਅੱਜ ਤੜਕੇ ਛੋਟੇ ਹੋਟਲ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ 11 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਗਾਰੋਆ ਫਲੋਰੈਸਟਾ ਹੋਟਲ ਦੀ ਤਿੰਨ ਮੰਜ਼ਿਲਾ ਇਮਾਰਤ ਵਿਚ ਸਵੇਰੇ ਅੱਗ ਲੱਗ ਗਈ, ਜਿਸ ਵਿਚ ਕਿਫਾਇਤੀ ਸਿੰਗਲ-ਰੂਮ ਰਿਹਾਇਸ਼ ਮੁਹੱਈਆ ਕਰਵਾਈ ਜਾਂਦੀ ਸੀ ਅਤੇ ਬੇਘਰੇ ਲੋਕਾਂ ਨੂੰ ਪਨਾਹ ਦੇਣ ਲਈ ਨਗਰਪਾਲਿਕਾ ਨਾਲ ਇਕਰਾਰਨਾਮਾ ਸੀ। ਹੋਟਲ ਕੋਲ ਲੋੜੀਂਦੇ ਲਾਇਸੈਂਸ ਨਹੀਂ ਸਨ ਅਤੇ ਉਸ ਕੋਲ ਲੋੜੀਂਦੀ ਐਮਰਜੰਸੀ ਫਾਇਰ ਯੋਜਨਾ ਨਹੀਂ ਸੀ।
ਦੱਖਣੀ ਬ੍ਰਾਜ਼ੀਲ ਦੇ Hotel ‘ਚ ਅੱਗ ਲੱਗਣ ਕਾਰਨ 10 ਵਿਅਕਤੀਆਂ ਦੀ ਮੌਤ; 11 ਜ਼ਖ਼ਮੀ
