ਸੈਕਰਾਮੈਂਟੋ, 3 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਦੱਖਣੀ ਐਰੀਜ਼ੋਨਾ ‘ਚ ਹੋਈ ਗੋਲੀਬਾਰੀ ਵਿਚ ਇਕ ਪੁਲਿਸ ਅਫਸਰ ਸਮੇਤ ਦੋ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ, ਜਦਕਿ ਇਸ ਘਟਨਾ ‘ਚ ਇਕ ਪੁਲਿਸ ਅਫਸਰ ਸਮੇਤ 5 ਹੋਰ ਲੋਕ ਜ਼ਖਮੀ ਹੋਏ ਹਨ। ਗਿਲਾ ਰਿਵਰ ਪੁਲਿਸ ਵਿਭਾਗ ਅਨੁਸਾਰ ਗੋਲੀਬਾਰੀ ਦੀ ਘਟਨਾ ਸਥਾਨਕ ਸਮੇਂ ਅਨੁਸਾਰ ਤੜਕਸਾਰ 2 ਵਜੇ ਉਸ ਵੇਲੇ ਹੋਈ, ਜਦੋਂ ਇਕ ਘਰ ਵਿਚ ਗੜਬੜ ਹੋਣ ਦੀ ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਮੌਕੇ ‘ਤੇ ਪੁੱਜੇ। ਮ੍ਰਿਤਕ ਅਫਸਰ ਦੀ ਪਛਾਣ ਜੋਸ਼ੂਆ ਬਰੀਸ ਵਜੋਂ ਹੋਈ ਹੈ, ਜਦਕਿ ਦੂਸਰੇ ਮ੍ਰਿਤਕ ਦਾ ਨਾਂ ਅਜੇ ਜਨਤਕ ਨਹੀਂ ਕੀਤਾ ਗਿਆ। ਇਹ ਵੀ ਸੂਚਨਾ ਹੈ ਕਿ ਇਹ ਘਟਨਾ ਗਿਲਾ ਰਿਵਰ ਵਿਚ ਰਹਿੰਦੇ ਭਾਰਤੀ ਭਾਈਚਾਰੇ ਵਿਚ ਹੋਈ ਹੈ। ਇਸ ਸਬੰਧੀ ਹੋਰ ਵੇਰਵੇ ਨਹੀਂ ਮਿਲ ਸਕੇ।