#AMERICA

ਦੇਸ਼ ਭਾਰਤ-ਪਕਿ ਦਾ ਸੰਭਾਵੀ ਪਰਮਾਣੂ ਟਕਰਾਅ ਰੋਕਣ ’ਤੇ ਮਾਣ ਹੈ: ਟਰੰਪ

ਨਿਊਯਾਰਕ/ਵਾਸ਼ਿੰਗਟਨ, 31 ਮਈ (ਪੰਜਾਬ ਮੇਲ) – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਗੋਲੀਬਾਰੀ ਦੀ ਬਜਾਏ ਵਪਾਰ ਰਾਹੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਭਾਵੀ ਪਰਮਾਣੂ ਜੰਗ ਨੂੰ ਰੋਕਣ ਬਾਰੇ ਸਮਝੌਤੇ ’ਤੇ ਉਨ੍ਹਾਂ ਨੂੰ ਸਭ ਤੋਂ ਵੱਧ ਮਾਣ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਟਰੰਪ ਨੇ ਇਹ ਵੀ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਕਿਹਾ ਸੀ ਕਿ ਜੇ ਦੋਵੇਂ ਦੇਸ਼ ਟਕਰਾਅ ਨਹੀਂ ਰੋਕਦੇ ਤਾਂ ਅਮਰੀਕਾ ਦੋਵਾਂ ਦੇਸ਼ਾਂ ਨਾਲ ਵਪਾਰ ਬੰਦ ਕਰ ਦੇਵੇਗਾ।

ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਨਾਲ ਆਪਣੀਆਂ ਫੌਜੀ ਝੜਪਾਂ ਦੌਰਾਨ ਭਾਰਤੀ ਅਤੇ ਅਮਰੀਕੀ ਨੇਤਾਵਾਂ ਨਾਲ ਗੱਲਬਾਤ ਵਿੱਚ ਵਪਾਰ ਦਾ ਮੁੱਦਾ ਬਿਲਕੁਲ ਵੀ ਨਹੀਂ ਆਇਆ ਸੀ। ਭਾਰਤ ਨੇ ਵਾਸ਼ਿੰਗਟਨ ਦੇ ਵਾਰ-ਵਾਰ ਕੀਤੇ ਗਏ ਉਨ੍ਹਾਂ ਦਾਅਵਿਆਂ ਨੂੰ ਅਸਲ ਵਿੱਚ ਰੱਦ ਕਰ ਦਿੱਤਾ, ਕਿ ਵਪਾਰ ਬਾਰੇ ਪੇਸ਼ਕਸ਼ ਨੇ ਟਕਰਾਅ ਨੂੰ ਰੋਕਿਆ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ, “ਮੈਨੂੰ ਲੱਗਦਾ ਹੈ ਕਿ ਜਿਸ ਸਮਝੌਤੇ ’ਤੇ ਮੈਨੂੰ ਸਭ ਤੋਂ ਵੱਧ ਮਾਣ ਹੈ, ਉਹ ਇਹ ਹੈ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਨਾਲ ਡੀਲ ਕਰ ਰਹੇ ਰਹੇ ਹਾਂ ਅਤੇ ਅਸੀਂ ਵਪਾਰ ਰਾਹੀਂ ਸੰਭਾਵੀ ਤੌਰ ’ਤੇ ਪਰਮਾਣੂ ਯੁੱਧ ਨੂੰ ਰੋਕਣ ਦੇ ਯੋਗ ਹੋਏ ਹਾਂ।’’