ਨਵੀਂ ਦਿੱਲੀ, 11 ਨਵੰਬਰ (ਪੰਜਾਬ ਮੇਲ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਹੁਣ ਪੂਰੇ ਭਾਰਤ ਵਿਚ ਜਨਤਾ ਨੂੰ ਧਿਆਨ ਵਿਚ ਰੱਖਣ ਵਾਲੀ ਸ਼ਾਸਨ ਵਿਵਸਥਾ ਵਾਪਸ ਲਿਆਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਤਿਲੰਗਾਨਾ ਦੇ ਇਕ ਕਿਸਾਨ ਪਰਿਵਾਰ ਨਾਲ ਸੰਵਾਦ ਕਰਦੇ ਹੋਏ ਇਹ ਦਾਅਵਾ ਵੀ ਕੀਤਾ ਕਿ ਸੂਬੇ ਦੀ ਭਾਰਤ ਰਾਸ਼ਟਰ ਸਮਤੀ (ਬੀ.ਆਰ.ਐੱਸ.) ਦੀ ਸਰਕਾਰ ਤਿਲੰਗਾਨਾ ਦੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਪੂਰੀ ਤਰ੍ਹਾਂ ਅਸਮਰੱਥ ਸਾਬਿਤ ਹੋਈ ਹੈ। ਰਾਹੁਲ ਗਾਂਧੀ ਨੇ ਤਿਲੰਗਾਨਾ ਵਿਚ ਸਾਲ 2020 ‘ਚ ਆਤਮਹੱਤਿਆ ਕਰਨ ਵਾਲੇ ਇਕ ਕਿਸਾਨ ਦੇ ਪਰਿਵਾਰ ਨਾਲ ਆਪਣੀ ਹਾਲ ਦੀ ਮੁਲਾਕਾਤ ਦੀ ਇਕ ਵੀਡੀਓ ਅੱਜ ਆਪਣੇ ਯੂ-ਟਿਊਬ ਚੈਨਲ ‘ਤੇ ਸਾਂਝੀ ਕੀਤੀ।