ਲਾਹੌਰ (ਪਾਕਿਸਤਾਨ), 15 ਮਈ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੀ ਤਾਕਤਵਰ ਫ਼ੌਜ ਉਨ੍ਹਾਂ ਨੂੰ ਦੇਸ਼ਧ੍ਰੋਹ ਦੇ ਦੋਸ਼ ਹੇਠ ਅਗਲੇ 10 ਸਾਲਾਂ ਤੱਕ ਜੇਲ੍ਹ ਵਿਚ ਰੱਖਣ ਦੀ ਸਾਜ਼ਿਸ਼ ਰਚੀ ਹੈ। 70 ਸਾਲਾ ਖਾਨ ਨੇ ਅਪਰਾਧੀਆਂ ਦੇ ਗਰੋਹ ਖ਼ਿਲਾਫ਼ ਆਪਣੇ ਖੂਨ ਦੀ ਆਖਰੀ ਬੂੰਦ ਤੱਕ ਲੜਨ ਦੀ ਸਹੁੰ ਖਾਧੀ।