ਨਵੀਂ ਦਿੱਲੀ, 29 ਫਰਵਰੀ (ਪੰਜਾਬ ਮੇਲ)- ਦਿੱਲੀ ਦੀ ਇਕ ਅਦਾਲਤ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ. ਐੱਫ. ਆਈ.) ਦੇ ਸਾਬਕਾ ਮੁਖੀ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਖਿਲਾਫ਼ ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਮਾਮਲੇ ਵਿਚ ਚਾਰਜਸ਼ੀਟ ਦਾਖ਼ਲ ਕਰਨ ਸਬੰਧੀ ਫੈਸਲਾ ਰਾਖਵਾਂ ਰੱਖ ਲਿਆ ਹੈ। ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ (ਏ. ਸੀ. ਐੱਮ. ਐੱਮ.) ਪ੍ਰਿਯੰਕਾ ਰਾਜਪੂਤ ਨੇ ਸ਼ਿਕਾਇਤਕਰਤਾਵਾਂ, ਦਿੱਲੀ ਪੁਲਿਸ, ਵਿਨੋਦ ਤੋਮਰ ਤੇ ਮੁਲਜ਼ਮ ਦੀਆਂ ਦਲੀਲਾਂ ਸੁਣਨ ਮਗਰੋਂ 15 ਮਾਰਚ ਲਈ ਫੈਸਲਾ ਰਾਖਵਾਂ ਰੱਖ ਲਿਆ ਹੈ। ਤੋਮਰ ਭਾਰਤੀ ਕੁਸ਼ਤੀ ਫੱੈਡਰੇਸ਼ਨ ਦਾ ਸਾਬਕਾ ਸਹਾਇਕ ਸਕੱਤਰ ਹੈ।
ਦਿੱਲੀ ਦੀ Court ਵੱਲੋਂ ਬ੍ਰਿਜ ਭੂਸ਼ਨ ਖ਼ਿਲਾਫ਼ ਦੋਸ਼ ਆਇਦ ਕਰਨ ਸਬੰਧੀ ਫੈਸਲਾ ਰਾਖਵਾਂ
