ਕੈਨੇਡਾ/ਸੰਗਰੂਰ , 6 ਜਨਵਰੀ (ਪੰਜਾਬ ਮੇਲ)- ਮਾਰਕਿਟ ਕਮੇਟੀ ਸੰਗਰੂਰ ਦੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਕਾਕਾ ਸਾਰੋ ਦੇ ਨੌਜਵਾਨ ਪੁੱਤਰ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਪਰਿਵਾਰ ਦੇ ਨਜ਼ਦੀਕੀ ਵਿਨਰਜੀਤ ਸਿੰਘ ਗੋਲਡੀ ਖੜਿਆਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਰਣਧੀਰ ਸਿੰਘ ਕਾਕਾ ਸਾਰੋ ਦੇ 28 ਸਾਲਾਂ ਦੇ ਨੌਜਵਾਨ ਪੁੱਤਰ ਯੁਗਵੀਰ ਕਰਨ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਦੁਖ਼ਦਾਈ ਖ਼ਬਰ ਨੇ ਸਮੁੱਚੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰਣਧੀਰ ਸਿੰਘ ਕਾਕਾ ਦਾ ਪਰਿਵਾਰ ਪਿਛਲੇ ਕੁੱਝ ਸਮੇਂ ਤੋਂ ਕੈਨੇਡਾ ਵਿਖੇ ਹੀ ਰਹਿ ਰਿਹਾ ਹੈ। ਯੁਗਵੀਰ ਕਰਨ ਦੀ ਮੌਤ ਨਾਲ ਸੰਗਰੂਰ ਇਲਾਕੇ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।