ਮੁੰਬਈ, 12 ਅਗਸਤ (ਪੰਜਾਬ ਮੇਲ)- ਅਭਿਨੇਤਾ-ਗਾਇਕ ਦਿਲਜੀਤ ਦੁਸਾਂਝ ਦੀ ਫਿਲਮ ‘ਪੰਜਾਬ ’95’, ਜਿਸ ਦਾ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਵਜੋਂ ਪ੍ਰੀਮੀਅਰ ਹੋਣਾ ਸੀ, ਨੂੰ ਹਟਾ ਦਿੱਤਾ ਗਿਆ ਹੈ। ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ। ਪੰਜਾਬ ’95’ ਵਿਚ ਦਿਲਜੀਤ ਦੁਸਾਂਝ ਤੋਂ ਇਲਾਵਾ ਬਾਲੀਵੁੱਡ ਸਟਾਰ ਅਰਜੁਨ ਰਾਮਪਾਲ ਅਤੇ ਸੁਵਿੰਦਰ ਵਿੱਕੀ ਸ਼ਾਮਲ ਹਨ। ਫੈਸਟੀਵਲ ਦੀ ਵੈੱਬਸਾਈਟ ‘ਤੇ ਫਿਲਮ ਦਾ ਕੋਈ ਜ਼ਿਕਰ ਨਹੀਂ ਹੈ। ਫਿਲਮ ਦਾ ਅਸਲ ਵਿਚ ਨਾਂ ‘ਘੱਲੂਘਾਰਾ’ ਸੀ। ਭਾਰਤ ਦੇ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਨੇ ਫਿਲਮ ਨੂੰ 21 ਕੱਟ ਨਾਲ ਤੇ ‘ਪੰਜਾਬ 95’ ਦੇ ਨਾਂ ਹੇਠ ਰਿਲੀਜ਼ ਕਰਨ ਲਈ ਝੰਡੀ ਦਿੱਤੀ। ਇਸ ਖ਼ਿਲਾਫ਼ ਬੰਬੇ ਹਾਈ ਕੋਰਟ ਵਿਚ ਅਪੀਲ ਕੀਤੀ ਗਈ ਹੈ ਤੇ ਫ਼ੈਸਲਾ ਹਾਲੇ ਆਉਣਾ ਹੈ।