#EUROPE

ਥਾਈਲੈਂਡ ਸੰਸਦ ਵੱਲੋਂ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਵਾਲੇ ਬਿੱਲ ਨੂੰ ਮਨਜ਼ੂਰੀ

ਬੈਂਕਾਕ, 20 ਜੂਨ (ਪੰਜਾਬ ਮੇਲ)- ਥਾਈਲੈਂਡ ਦੀ ਸੰਸਦ ਦੇ ਉਪਰਲੇ ਸਦਨ ਸੈਨੇਟ ਨੇ ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਵਾਲੇ ਇਕ ਬਿੱਲ ਨੂੰ ਬੀਤੇ ਦਿਨੀਂ ਭਾਰੀ ਬਹੁਮਤ ਨਾਲ ਮਨਜ਼ੂਰੀ ਦੇ ਦਿੱਤੀ। ਇਸ ਨਾਲ ਥਾਈਲੈਂਡ ਦੱਖਣ-ਪੂਰਬੀ ਏਸ਼ੀਆ ‘ਚ ਅਜਿਹਾ ਕਾਨੂੰਨ ਲਾਗੂ ਕਰਨ ਵਾਲਾ ਦਾ ਪਹਿਲਾ ਮੁਲਕ ਬਣ ਗਿਆ ਹੈ। ਸੈਨੇਟ ‘ਚ ਬਿੱਲ ‘ਤੇ ਹੋਈ ਵੋਟਿੰਗ ਦੌਰਾਨ 152 ਮੈਂਬਰ ਮੌਜੂਦ ਸਨ, ਜਿਨ੍ਹਾਂ ਵਿਚੋਂ 130 ਮੈਂਬਰਾਂ ਨੇ ਬਿੱਲ ਦੇ ਹੱਕ ‘ਚ ਵੋਟ ਪਾਈ, ਜਦਕਿ ਚਾਰ ਮੈਂਬਰਾਂ ਬਿੱਲ ਦੇ ਖ਼ਿਲਾਫ਼ ਮਤਦਾਨ ਕੀਤਾ ਅਤੇ 18 ਮੈਂਬਰ ਵੋਟਿੰਗ ਪ੍ਰਕਿਰਿਆ ‘ਚ ਸ਼ਾਮਲ ਨਹੀਂ ਹੋਏ। ਹੁਣ ਇਸ ਬਿੱਲ ਨੂੰ ਥਾਈਲੈਂਡ ਦੇ ਰਾਜਾ ਮਹਾ ਵਜਿਰਾਲੋਂਗਕੋਰਨ ਦੀ ਰਸਮੀ ਮਨਜ਼ੂਰੀ ਮਿਲਣ ਦੀ ਲੋੜ ਹੈ, ਜਿਸ ਮਗਰੋਂ ਇਸ ਨੂੰ ਸਰਕਾਰੀ ਗਜ਼ਟ ‘ਚ ਪ੍ਰਕਾਸ਼ਿਤ ਕੀਤਾ ਜਾਵੇਗਾ।