ਨਵੀਂ ਦਿੱਲੀ, 20 ਅਗਸਤ (ਪੰਜਾਬ ਮੇਲ)-ਭਾਰਤ ‘ਚ ਅਮਰੀਕੀ ਦੂਤਾਵਾਸ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਤੈਅ ਮਿਤੀ ਤੋਂ ਵੱਧ ਅਮਰੀਕਾ ‘ਚ ਰਹਿਣ ਨੂੰ ‘ਓਵਰਸਟੇਅ’ ਕਿਹਾ ਜਾਂਦਾ ਹੈ ਤੇ ਇਸਦੇ ਨਤੀਜੇ ਵਜੋਂ ਵੀਜ਼ਾ ਰੱਦ ਹੋ ਸਕਦਾ ਹੈ, ਦੇਸ਼ ਨਿਕਾਲਾ ਵੀ ਹੋ ਸਕਦਾ ਹੈ ਅਤੇ ਭਵਿੱਖ ਦੇ ਵੀਜ਼ਾ ਲਈ ਅਯੋਗਤਾ ਵੀ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ 2 ਹਫ਼ਤਿਆਂ ‘ਚ ਅਮਰੀਕੀ ਦੂਤਾਵਾਸ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਮੁੱਦੇ ‘ਤੇ ਅਮਰੀਕਾ ਦੇ ਸਟੈਂਡ ਨਾਲ ਸੰਬੰਧਿਤ ਸੰਖੇਪ ਬਿਆਨ ਵੀ ਜਾਰੀ ਕੀਤੇ ਹਨ। ਦੂਤਾਵਾਸ ਨੇ 13 ਅਗਸਤ ਨੂੰ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ ਸੀ ਕਿ ਅਮਰੀਕਾ ‘ਚ ਗੈਰ-ਕਾਨੂੰਨੀ ਪ੍ਰਵੇਸ਼ ਕੋਈ ਵਿਕਲਪ ਨਹੀਂ ਹੈ। ਜੋ ਲੋਕ ਅਮਰੀਕੀ ਕਾਨੂੰਨ ਤੋੜਦੇ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ ਜਾਂ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਪੋਸਟ ਕੀਤੇ ਗਏ ਬਿਆਨ ‘ਚ ਇਸਨੇ ਕਿਹਾ ਕਿ ਤੁਹਾਡੀ ਅਧਿਕਾਰਤ ਰਿਹਾਇਸ਼ ਦੀ ਮਿਆਦ ਤੁਹਾਡੇ ਆਈ-94 ‘ਤੇ ‘ਐਡਮਿਟ ਅਨਟਿਲ ਡੇਟ’ ਹੈ, ਨਾ ਕਿ ਤੁਹਾਡੀ ਅਮਰੀਕੀ ਵੀਜ਼ਾ ਦੀ ਮਿਆਦ ਪੁੱਗਣ ਦੀ ਮਿਤੀ। ਤੁਹਾਡੀ ਤੈਅ ਮਿਤੀ ਤੋਂ ਬਾਅਦ ਅਮਰੀਕਾ ‘ਚ ਰਹਿਣ ਨੂੰ ‘ਓਵਰਸਟੇਅ’ ਕਿਹਾ ਜਾਂਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਵੀਜ਼ਾ ਰੱਦ, ਸੰਭਾਵਿਤ ਦੇਸ਼ ਨਿਕਾਲਾ ਅਤੇ ਭਵਿੱਖ ਦੇ ਵੀਜ਼ਾ ਲਈ ਅਯੋਗਤਾ ਹੋ ਸਕਦੀ ਹੈ।
ਤੈਅ ਮਿਤੀ ਤੋਂ ਵੱਧ ਅਮਰੀਕਾ ‘ਚ ਰਹਿਣ ਨਾਲ ਰੱਦ ਹੋਵੇਗਾ ਵੀਜ਼ਾ : ਅਮਰੀਕੀ ਦੂਤਾਵਾਸ
