#AMERICA

ਤੇਜ਼ ਰਫ਼ਤਾਰ ਵਾਹਣ ਨੇ ਘੋੜ ਸਵਾਰਾਂ ‘ਚ ਮਾਰੀ ਟੱਕਰ, ਇਕ ਮੌਤ ਦੋ ਜ਼ਖਮੀ

* ਦੋ ਘੋੜਿਆਂ ਦੀ ਵੀ ਹੋਈ ਮੌਤ
ਸੈਕਰਾਮੈਂਟੋ, 16 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਡਲਾਸ (ਟੈਕਸਾਸ) ਵਿਚ ਇਕ ਤੇਜ ਰਫ਼ਤਾਰ ਵਾਹਣ ਵੱਲੋਂ ਘੋੜ ਸਵਾਰਾਂ ਵਿਚ ਮਾਰੀ ਜ਼ਬਰਦਸਤ ਟੱਕਰ ਦੇ ਸਿੱਟੇ ਵਜੋਂ ਇਕ 14 ਸਾਲਾ ਘੋੜ ਸਵਾਰ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ। ਇਸ ਭਿਆਨਕ ਟੱਕਰ ਵਿਚ ਦੋ ਘੋੜਿਆਂ ਦੀ ਵੀ ਮੌਤ ਹੋ ਗਈ, ਜਦਕਿ ਤੀਸਰਾ ਘੋੜਾ ਜ਼ਖਮੀ ਹੋ ਗਿਆ। ਇਹ ਜਾਣਕਾਰੀ ਡਲਾਸ ਪੁਲਿਸ ਵਿਭਾਗ ਨੇ ਦਿੰਦਿਆਂ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਇਹ ਹਾਦਸਾ ਗਰੇਟ ਟ੍ਰਿੰਨਟੀ ਫਾਰੈਸਟ ਖੇਤਰ ਵਿਚ ਜੂਲੀਅਸ ਸ਼ੈਪਸ ਫਰੀਵੇਅ ‘ਤੇ ਸਵੇਰੇ 5.30 ਵਜੇ ਦੇ ਆਸ-ਪਾਸ ਵਾਪਰਿਆ। ਪੁਲਿਸ ਨੇ ਕਿਹਾ ਹੈ ਕਿ ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਸਾਰੇ ਘੋੜ ਸਵਾਰ ਨਾਬਾਲਗ ਸਨ ਤੇ ਉਹ ਚੋਰੀ ਕੀਤੇ ਘੋੜਿਆਂ ਉਪਰ ਸਵਾਰ ਸਨ। ਇਕ ਘੋੜ ਸਵਾਰ ਮੌਕੇ ਉਪਰ ਹੀ ਦਮ ਤੋੜ ਗਿਆ, ਜਦਕਿ ਦੋ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਪੁਲਿਸ ਅਨੁਸਾਰ ਮਾਮਲਾ ਜਾਂਚ ਅਧੀਨ ਹੈ ਪਰੰਤੂ ਵਾਹਣ ਦੇ ਡਰਾਈਵਰ ਵਿਰੁੱਧ ਕਿਸੇ ਪ੍ਰਕਾਰ ਦੇ ਦੋਸ਼ ਆਇਦ ਕਰਨ ਦੀ ਸੰਭਾਵਨਾ ਨਹੀਂ ਹੈ।

Leave a comment