#INDIA

ਤਿਹਾੜ Jail ਪ੍ਰਸ਼ਾਸਨ ਵੱਲੋਂ 50 ਅਧਿਕਾਰੀ ਬਰਖ਼ਾਸਤ

ਨਵੀਂ ਦਿੱਲੀ, 2 ਦਸੰਬਰ (ਪੰਜਾਬ ਮੇਲ)- ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇਕ ਪੜਤਾਲ ਮਗਰੋਂ 50 ਅਧਿਕਾਰੀਆਂ ਨੂੰ ਬਾਇਓਮੈਟ੍ਰਿਕ ਪਛਾਣ ਮੇਲ ਨਾ ਖਾਣ ‘ਤੇ ਬਰਖ਼ਾਸਤਗੀ ਦਾ ਨੋਟਿਸ ਦਿੱਤਾ ਹੈ। ਬਰਖ਼ਾਸਤ ਕੀਤੇ 50 ਅਧਿਕਾਰੀਆਂ ਵਿਚ 39 ਵਾਰਡਨ, 9 ਸਹਾਇਕ ਸੁਪਰਡੈਂਟ ਤੇ 2 ਮੈਟਰਨ ਸ਼ਾਮਲ ਹਨ। ਜੇਲ੍ਹ ਪ੍ਰਸ਼ਾਸਨ ਅਨੁਸਾਰ ਇਹ ਨੋਟਿਸ ਦਿੱਲੀ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (ਡੀ.ਐੱਸ.ਐੱਸ.ਐੱਸ.ਬੀ.) ਦੀਆਂ ਹਦਾਇਤਾਂ ਅਨੁਸਾਰ ਦਿੱਤਾ ਗਿਆ ਹੈ, ਜਿਸ ਨੇ ਇਨ੍ਹਾਂ ਤਿੰਨ ਅਸਾਮੀਆਂ ‘ਤੇ 450 ਬਿਨੈਕਾਰ ਭਰਤੀ ਕੀਤੇ ਸਨ। 450 ‘ਚੋਂ 50 ਬਿਨੈਕਾਰਾਂ ਦੀ ਬਾਇਓਮੈਟ੍ਰਿਕ ਪਛਾਣ ਮੇਲ ਨਹੀਂ ਖਾਂਦੀ, ਜਿਸ ਕਾਰਨ ਇਨ੍ਹਾਂ ਨੂੰ ਬਰਖਾਸਤਗੀ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ।