#AMERICA

ਤਹੱਵੁਰ ਰਾਣਾ ਦੀ ਨਵੀਂ ਅਰਜ਼ੀ ‘ਤੇ ਅਮਰੀਕੀ ਸੁਪਰੀਮ ਕੋਰਟ ‘ਚ ਸੁਣਵਾਈ 4 ਅਪ੍ਰੈਲ ਨੂੰ

ਨਿਊਯਾਰਕ, 24 ਮਾਰਚ (ਪੰਜਾਬ ਮੇਲ)- ਅਮਰੀਕੀ ਸੁਪਰੀਮ ਕੋਰਟ ਦੇ ਜਸਟਿਸ ਮੁੰਬਈ ਦਹਿਸ਼ਤੀ ਹਮਲੇ ਦੇ ਮੁਲਜ਼ਮ ਤਹੱਵੁਰ ਰਾਣਾ ਦੀ ਉਸ ਨਵੀਂ ਅਰਜ਼ੀ ‘ਤੇ 4 ਅਪ੍ਰੈਲ ਨੂੰ ਸੁਣਵਾਈ ਕਰਨਗੇ, ਜਿਸ ‘ਚ ਉਸ ਨੇ ਭਾਰਤ ਹਵਾਲੇ ਕੀਤੇ ਜਾਣ ਦੇ ਅਮਲ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ। ਨਵੀਂ ਅਰਜ਼ੀ ਚੀਫ਼ ਜਸਟਿਸ ਜੌਹਨ ਰੌਬਰਟਸ ਅੱਗੇ ਦਾਖ਼ਲ ਕੀਤੀ ਗਈ ਹੈ। ਪਾਕਿਸਤਾਨੀ ਮੂਲ ਦਾ ਕੈਨੇਡਿਆਈ ਨਾਗਰਿਕ ਰਾਣਾ ਲਾਸ ਏਂਜਲਸ ਦੇ ਮੈਟਰੋਪਾਲਿਟਨ ਡਿਟੈਨਸ਼ਨ ਸੈਂਟਰ ‘ਚ ਬੰਦ ਹੈ। ਰਾਣਾ ਨੇ ਅਮਰੀਕੀ ਸੁਪਰੀਮ ਕੋਰਟ ਦੇ ਐਸੋਸੀਏਟ ਜਸਟਿਸ ਇਲੇਨਾ ਕਾਗਨ ਅੱਗੇ ਬਕਾਇਆ ਪਈ ਅਰਜ਼ੀ ‘ਤੇ ਫੌਰੀ ਸੁਣਵਾਈ ਦੀ ਮੰਗ ਕੀਤੀ ਸੀ, ਜਿਨ੍ਹਾਂ ਇਸ ਨੂੰ ਨਾਮਨਜ਼ੂਰ ਕਰ ਦਿੱਤਾ ਸੀ। ਹੁਣ ਰਾਣਾ ਨੇ ਨਵੀਂ ਅਰਜ਼ੀ ਚੀਫ਼ ਜਸਟਿਸ ਅੱਗੇ ਲਗਾਈ ਹੈ।