#PUNJAB

ਤਰਨ ਤਾਰਨ ਨੇੜੇ ਗੈਂਗਸਟਰਾਂ ਵੱਲੋਂ ਨੌਜਵਾਨ ਦੀ ਹੱਤਿਆ

ਠੇਕੇਦਾਰ ਦੇ ਕਤਲ ਮਾਮਲੇ ’ਚ ਭਗੌੜਾ ਸੀ ਸੁਖਪ੍ਰੀਤ; ਘਟਨਾ ਮਗਰੋਂ ਮ੍ਰਿਤਕ ਦਾ ਦੋਸਤ ਭੇਤ-ਭਰੀ ਹਾਲਤ ’ਚ ਲਾਪਤਾ

ਥਾਣਾ ਸਦਰ ਦੇ ਸਬ ਇੰਸਪੈਕਟਰ ਨਰੇਸ਼ ਕੁਮਾਰ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਕੈਨੇਡਾ ਤੋਂ ਆਪਣਾ ਗੈਂਗ ਚਲਾ ਰਹੇ ਲਖਬੀਰ ਸਿੰਘ ਲੰਡਾ (ਵਾਸੀ ਹਰੀਕੇ) ਨਾਲ ਉਸ ਦਾ ਸੰਪਰਕ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ| ਪੁਲੀਸ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਨੂੰ ਹਰੀਕੇ ਵਿੱਚ ਕੁਝ ਸਾਲ ਪਹਿਲਾਂ ਹੋਏ ਇੱਕ ਠੇਕੇਦਾਰ ਮੁਖਤਿਆਰ ਸਿੰਘ ਦੇ ਕਤਲ ਵਿੱਚ ਭਗੌੜਾ (ਪੀਓ) ਐਲਾਨਿਆ ਹੋਇਆ ਹੈ| ਉਹ ਗੁਲਾਲੀਪੁਰ ਵਿੱਚ ਆਪਣੀ ਭੂਆ ਕੋਲ ਰਹਿ ਰਿਹਾ ਸੀ ਜਿਥੇ ਉਹ ਆਪਣੇ ਦੋਸਤ ਕਾਲੂ ਦੀ ਮੋਟਰ ’ਤੇ ਲੁਕ ਕੇ ਰਹਿੰਦਾ ਸੀ। ਅੱਜ ਦੁਪਹਿਰ ਵੇਲੇ ਕਾਰ ਵਿੱਚ ਆਏ ਤਿੰਨ ਹਥਿਆਰਬੰਦਾਂ ਨੇ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ| ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਤਰਨ ਤਾਰਨ ਦੇ ਸਿਵਲ ਹਸਪਤਾਲ ਪਹੁੰਚਾ ਦਿੱਤੀ ਹੈ। ਉਸ ਦਾ ਦੋਸਤ ਕਾਲੂ ਭੇਤਭਰੀ ਹਾਲਤ ਵਿੱਚ ਲਾਪਤਾ ਹੈ। ਪੁਲੀਸ ਨੇ ਉਸ ’ਤੇ ਸੁਖਪ੍ਰੀਤ ਸਿੰਘ ਦੀ ਹੱਤਿਆ ਕਰਵਾਉਣ ਦਾ ਸ਼ੱਕ ਪ੍ਰਗਟਾਇਆ ਹੈ|