ਸਿਆਟਲ, 1 ਮਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿੱਖ ਕੌਮ ਦੀ ਸਿਰਮੌਰ ਹਸਤੀ ਤੇਜਾ ਸਿੰਘ ਸਮੁੰਦਰੀ ਦੇ ਪੋਤੇ, ਬਿਸ਼ਨ ਸਿੰਘ ਸਮੁੰਦਰੀ ਪਿੰ੍ਰਸੀਪਲ ਖਾਲਸਾ ਕਾਲਜ ਅੰਮ੍ਰਿਤਸਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ, ਦੇ ਸਪੁੱਤਰ, ਜਗਜੀਤ ਸਿੰਘ ਸਮੁੰਦਰੀ (ਪੱਪੂ) ਦੇ ਛੋਟੇ ਭਰਾ ਤੇ ਸਿਆਟਲ ਦੀ ਜਾਣੀ-ਪਛਾਣੀ ਸ਼ਖਸੀਅਤ ਡਾ. ਬੌਬੀ ਵਿਰਕ ਦੇ ਮਾਮਾ ਜੀ ਤਰਨਜੀਤ ਸਿੰਘ ਸੰਧੂ ਭਾਰਤ ਦੇ ਅੰਬੈਸਡਰ ਰਹੇ ਤੇ ਸੇਵਾਮੁਕਤ ਹੋਏ, ਜਿਨ੍ਹਾਂ ਨੂੰ ਅੰਮ੍ਰਿਤਸਰ ਤੋਂ ਭਾਜਪਾ ਨੇ ਉਮੀਦਵਾਰ ਐਲਾਨਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਸਿਆਟਲ ਦੇ ਨਾਮਵਰ ਕਾਰੋਬਾਰੀ ਸੰਨੀ ਗਿੱਲ ਨੇ ਦੱਸਿਆ ਕਿ ਐਸੀ ਸ਼ਾਨਦਾਰ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤਸਰ ਤੋਂ ਭਾਜਪਾ ਵਿਚ ਸ਼ਾਮਲ ਹੋ ਗਏ ਹਨ, ਜੋ ਅੰਮ੍ਰਿਤਸਰ ਰਹਿ ਕੇ ਪੂਰੀ ਮਦਦ ਕਰ ਰਹੇ ਹਨ। ਸੁਖਪਾਲ ਸਿੰਘ ਧਨੋਆ ਜੋ ਪੀ.ਟੀ.ਸੀ. ‘ਚ ਕੰਮ ਕਰ ਰਹੇ ਹਨ, ਪਹਿਲਾਂ ਹੀ ਮਦਦ ‘ਚ ਜੁਟੇ ਹਨ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਬਤੌਰ ਲੈਕਚਰਾਰ ਰਹੇ ਹਨ। ਸੁਖਪਾਲ ਸਿੰਘ ਧਨੋਆ ਤੇ ਸੰਨੀ ਗਿੱਲ ਨੇ ਦੱਸਿਆ ਕਿ ਤਰਨਜੀਤ ਸਿੰਘ ਸੰਧੂ ਦੇ ਮਨ ਵਿਚ ਕਈ ਤਰ੍ਹਾਂ ਦੀਆਂ ਪਲੈਨਿੰਗਾਂ ਹਨ, ਜੋ ਅੰਮ੍ਰਿਤਸਰ ‘ਚ ਕਰਨਾ ਚਾਹੁੰਦੇ ਹਨ ਅਤੇ ਕੈਬਨਿਟ ਵਿਚ ਅਹੁਦੇ ਦੀ ਆਸ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਤਰਨਜੀਤ ਸਿੰਘ ਸੰਧੂ ਦੀ ਪੋਜ਼ੀਸ਼ਨ ਵਧੀਆ ਹੈ, ਜਿਨ੍ਹਾਂ ਨੂੰ ਜਿੱਤਣ ਦੀ ਪੂਰੀ ਆਸ ਹੈ।