ਨਵੀਂ ਦਿੱਲੀ, 22 ਜੁਲਾਈ (ਪੰਜਾਬ ਮੇਲ)- ਅਬੂਧਾਬੀ ਤੋਂ ਕੌਮੀ ਰਾਜਧਾਨੀ ਦਿੱਲੀ ਆ ਰਹੀ ਇੰਡੀਗੋ ਦੀ ਇਕ ਹਵਾਈ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਅੱਜ ਮਸਕਟ ਭੇਜਿਆ ਗਿਆ। ਇੰਡੀਗੋ ਏਅਰਲਾਈਨ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਤੇ ਰੱਖ-ਰਖਾਅ ਤੋਂ ਬਾਅਦ ਜਹਾਜ਼ ਠੀਕ ਹੋ ਜਾਵੇਗਾ। ਫਿਲਹਾਲ ਜਹਾਜ਼ ‘ਚ ਸਵਾਰ ਯਾਤਰੀਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ। ਏਅਰਲਾਈਨ ਨੇ ਦੱਸਿਆ, ‘ਅਬੂਧਾਬੀ ਤੋਂ ਦਿੱਲੀ ਜਾਣ ਵਾਲੀ ਇੰਡੀਗੋ ਦੀ ਉਡਾਣ 6ਈ 1406 ਨੂੰ ਤਕਨੀਕੀ ਖਰਾਬੀ ਕਾਰਨ ਮਸਕਟ ਵੱਲ ਮੋੜ ਦਿੱਤਾ ਗਿਆ ਹੈ।’