ਸਰੀ, 15 ਜੂਨ (ਹਰਦਮ ਮਾਨ/ਪੰਜਾਬ ਮੇਲ)-ਏਥੋਂ ਦੇ ਢਡਵਾਲ ਪਰਿਵਾਰ ਦੇ ਨਰਿੰਦਰ ਕੌਰ ਢਡਵਾਲ ਬੀਤੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਪਿਛਲਾ ਪਿੰਡ ਸ਼ਹਿਬਾਜ਼ਪੁਰ (ਜ਼ਿਲਾ ਨਵਾਂ ਸ਼ਹਿਰ)ਸੀ ਅਤੇ ਪੇਕਾ ਪਿੰਡ ਕਿਸ਼ਨਪੁਰ, ਕਾਠਗੜ, ਤਹਿਸੀਲ ਬਲਾਚੌਰ ਸੀ। ਉਹ ਆਪਣੇ ਪਿੱਛੇ ਪਤੀ ਅਵਤਾਰ ਸਿੰਘ ਢਡਵਾਲ, ਦੋ ਬੇਟੀਆਂ ਹਰਜੋਤ ਕਿਰਨ ਤੇ ਮਨਜੋਤ ਅਤੇ ਬੇਟਾ ਪ੍ਰਤਾਪ ਸਿੰਘ ਢਡਵਾਲ ਛੱਡ ਗਏ ਹਨ। ਸਵ. ਨਰਿੰਦਰ ਕੌਰ ਢਡਵਾਲ ਦਾ ਅੰਤਿਮ ਸੰਸਕਾਰ 17 ਜੂਨ ਨੂੰ ਬਾਅਦ ਦੁਪਹਿਰ 2 ਵਜੇ ਰਿਵਰਸਾਈਡ ਫਿਊਨਰਲ ਹੋਮ, (7411 ਹੌਪਕੌਟ ਰੋਡ) ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਅਤੇ ਅੰਤਿਮ ਅਰਦਾਸ ਗੁਰੂ ਨਾਨਕ ਸਿੱਖ ਟੈਂਪਲ ਸਰੀ ਵਿਖੇ ਹਾਲ ਨੰਬਰ 3 ਵਿਚ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਉਨ੍ਹਾਂ ਦੇ ਭਰਾ ਅਮਰਜੀਤ ਸਿੰਘ ਦਿਆਲ ਨਾਲ ਫੋਨ ਨੰਬਰ 778-990-1715 ਉੁਪਰ ਸੰਪਰਕ ਕੀਤਾ ਜਾ ਸਕਦਾ ਹੈ।