ਵਾਸ਼ਿੰਗਟਨ, 25 ਸਤੰਬਰ (ਪੰਜਾਬ ਮੇਲ)- ਅਮਰੀਕਾ ‘ਚ ਕੀਤੇ ਗਏ ਇੱਕ ਨਵੇਂ ਸਰਵੇਖਣ ਅਨੁਸਾਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਾਬਲੇ ਵਧੇਰੇ ਯੋਗ ਉਮੀਦਵਾਰ ਮੰਨਿਆ ਜਾ ਰਿਹਾ ਹੈ।
ਵੋਟਰ ਮੰਨਦੇ ਹਨ ਕਿ ਹੈਰਿਸ ਇੱਕ ਅਜਿਹੀ ਉਮੀਦਵਾਰ ਹੈ, ਜੋ ਉਨ੍ਹਾਂ ਦੇ ਪਿਛੋਕੜ ਅਤੇ ਨੀਤੀਗਤ ਵਿਚਾਰਾਂ ਨੂੰ ਬਿਹਤਰ ਢੰਗ ਨਾਲ ਪੇਸ਼ ਕਰਦੀ ਹੈ। ਏ.ਏ.ਪੀ.ਆਈ. ਡੇਟਾ ਅਤੇ ਏ.ਪੀ.ਆਈ. ਵੋਟ ਦੇ ਇੱਕ ਨਵੇਂ ਪੋਲ ‘ਚ ਪਾਇਆ ਗਿਆ ਹੈ ਕਿ ਲਗਭਗ 10 ਵਿਚੋਂ 6 ਏ.ਏ.ਪੀ.ਆਈ. ਵੋਟਰਾਂ ਦੀ ਹੈਰਿਸ ਬਾਰੇ ਬਹੁਤ ਜਾਂ ਕੁਝ ਹੱਦ ਤੱਕ ਅਨੁਕੂਲ ਰਾਏ ਹੈ।
ਇਹ ਅਕਤੂਬਰ 2023 ਤੋਂ ਹੈਰਿਸ ਦੇ ਪੱਖ ਵਿਚ ਸੁਧਾਰ ਨੂੰ ਦਰਸਾਉਂਦਾ ਹੈ, ਜਦੋਂ ਇੱਕ ਡੇਟਾ ਸਰਵੇਖਣ ਵਿਚ ਪਾਇਆ ਗਿਆ।
ਵੋਟਰਾਂ ਦਾ ਕਹਿਣਾ ਹੈ ਕਿ ਹੈਰਿਸ ਉਨ੍ਹਾਂ ਦੇ ਪਿਛੋਕੜ ਤੇ ਸੱਭਿਆਚਾਰ ਨੂੰ ਬਿਹਤਰ ਢੰਗ ਨਾਲ ਪੇਸ਼ ਕਰਦੀ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਉਮੀਦਵਾਰਾਂ ਦੀ ਉਨ੍ਹਾਂ ਦੀ ਰਾਏ ਨੂੰ ਕਿੰਨਾ ਪ੍ਰਭਾਵਿਤ ਕਰ ਰਿਹਾ ਹੈ।