#AMERICA

ਡੋਨਾਲਡ ਟਰੰਪ ਤੋਂ Meta ਨੇ ਹਟਾਇਆ ਬੈਨ

ਮੇਟਾ ਨੇ ਕਿ ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਚੋਣਾਂ ਲੜ ਰਹੇ ਹਨ। ਅਜਿਹੇ ‘ਚ ਮੈਟਾ ਦਾ ਮੰਨਣਾ ਹੈ ਕਿ ਸਾਰਿਆਂ ਨੂੰ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ, ਦੂਜੇ ਉਮੀਦਵਾਰ ਚੋਣ ਪ੍ਰਚਾਰ ਲਈ ਮੇਟਾ ਦੇ ਪਲੇਟਫਾਰਮ ਜਿਵੇਂ ਫੇਸਬੁੱਕ, ਇੰਸਟਾਗ੍ਰਾਮ ਆਦਿ ਦੀ ਵਰਤੋਂ ਕਰ ਰਹੇ ਹਨ, ਉਸੇ ਤਰ੍ਹਾਂ ਡੋਨਾਲਡ ਟਰੰਪ ਵੀ ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ।

ਮੇਟਾ ਨੇ ਸਾਲ 2021 ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਪਾਬੰਦੀ ਲਗਾਈ ਸੀ।  ਦਰਅਸਲ, ਸਾਲ 2021 ਦੌਰਾਨ ਅਮਰੀਕਾ ਵਿੱਚ ਹਿੰਸਾ ਹੋਈ ਸੀ ਅਤੇ ਉਸ ਤੋਂ ਬਾਅਦ ਟਰੰਪ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਬੈਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮੇਟਾ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪਲੇਟਫਾਰਮ ‘ਤੇ ਵੀ ਬੈਨ ਕਰ ਦਿੱਤਾ ਗਿਆ।

ਅਮਰੀਕਾ ਦੇ ਕੈਪੀਟਲ ਹਿੱਲ ‘ਚ 6 ਜਨਵਰੀ 2021 ਨੂੰ ਹਿੰਸਾ ਹੋਈ ਸੀ। ਇਸ ਤੋਂ ਬਾਅਦ ਟਰੰਪ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਬੈਨ ਕਰ ਦਿੱਤਾ ਗਿਆ। ਮੈਟਾ ਦੇ ਗਲੋਬਲ ਮਾਮਲਿਆਂ ਦੇ ਪ੍ਰਧਾਨ ਨਿਕ ਕਲੇਗ ਨੇ ਪਾਬੰਦੀਆਂ ਹਟਾਊਂਦੇ ਹੋਏ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਦਾ ਮੰਨਣਾ ਹੈ ਕਿ ਅਮਰੀਕੀ ਲੋਕ ਰਾਸ਼ਟਰਪਤੀ ਅਹੁਦੇ ਦੇ ਨਾਮਜ਼ਦ ਵਿਅਕਤੀਆਂ ਨੂੰ ਬਰਾਬਰ ਸੁਣਨਾ ਚਾਹੁੰਦੇ ਹਨ।
ਹੋਰ ਪਲੇਟਫਾਰਮਾਂ ਨੇ ਵੀ ਇਸ ਤੋਂ ਪਹਿਲਾਂ ਐਕਸ ਪਲੇਟਫਾਰਮ (ਪਹਿਲਾਂ ਟਵਿੱਟਰ) ਅਤੇ ਯੂਟਿਊਬ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ ਅਤੇ ਉਨ੍ਹਾਂ ਨੂੰ ਵੀ ਹਟਾ ਦਿੱਤਾ ਗਿਆ ਹੈ। ਹਾਲ ਹੀ ‘ਚ ਡੋਨਾਲਡ ਟਰੰਪ ਚੀਨੀ ਸ਼ਾਰਟ ਵੀਡੀਓ ਐਪ Tiktok ‘ਚ ਜੁਆਇਨ ਕਰ ਗਏ ਸਨ, ਜਦਕਿ ਪਹਿਲਾਂ ਉਹ ਖੁਦ ਇਸ ਐਪ ਨੂੰ ਅਮਰੀਕਾ ‘ਚ ਬੈਨ ਕਰਨਾ ਚਾਹੁੰਦੇ ਸਨ।