#AMERICA

ਡੈਮੋਕ੍ਰੇਟ ਆਫ਼ਤਾਬ ਪੁਰੇਵਾਲ ਮੁੜ ਜਿੱਤੇ ਸਿਨਸਿਨਾਟੀ ਮੇਅਰ ਦੀ ਚੋਣ

ਵਰਜੀਨੀਆ, 5 ਨਵੰਬਰ (ਪੰਜਾਬ ਮੇਲ)- ਡੈਮੋਕ੍ਰੇਟ ਉਮੀਦਵਾਰ ਆਫ਼ਤਾਬ ਪੁਰੇਵਾਲ ਸਿਨਸਿਨਾਟੀ ਦੇ ਮੇਅਰ ਦੀ ਚੋਣ ਮੁੜ ਜਿੱਤ ਗਿਆ ਹੈ। ਪੁਰੇਵਾਲ ਨੇ ਰਿਪਬਲਿਕਨ ਉਮੀਦਵਾਰ ਕੋਰੀ ਬੋਮੈਨ ਨੂੰ ਹਰਾਇਆ, ਜੋ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦਾ ਸੌਤੇਲਾ ਭਰਾ ਹੈ।
ਪੁਰੇਵਾਲ ਪਹਿਲੀ ਵਾਰ 2021 ਵਿਚ ਮੇਅਰ ਚੁਣਿਆ ਗਿਆ ਸੀ। ਪੁਰੇਵਾਲ ਨੇ ਮਈ ਵਿਚ 80 ਫੀਸਦੀ ਤੋਂ ਵੱਧ ਵੋਟਾਂ ਨਾਲ ਆਲ-ਪਾਰਟੀ ਮਿਉਂਸਿਪਲ ਪ੍ਰਾਇਮਰੀ ਜਿੱਤੀ। ਮੇਅਰ ਲਈ ਚੋਣ ਲੜਨ ਤੋਂ ਪਹਿਲਾਂ ਪੁਰੇਵਾਲ ਇੱਕ ਵਕੀਲ ਵਜੋਂ ਕੰਮ ਕਰਦਾ ਸੀ।