ਸਿਡਨੀ, 1 ਜਨਵਰੀ (ਪੰਜਾਬ ਮੇਲ)- ਤਜ਼ਰਬੇਕਾਰ ਬੱਲੇਬਾਜ਼ ਡੇਵਿਡ ਵਾਰਨਰ ਨੇ ਆਪਣਾ ਆਖਰੀ ਟੈਸਟ ਮੈਚ ਖੇਡਣ ਤੋਂ ਪਹਿਲਾਂ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਪਰ ਉਹ ਆਸਟਰੇਲੀਆ ਲਈ ਟੀ-20 ਕ੍ਰਿਕਟ ਖੇਡਣਾ ਜਾਰੀ ਰੱਖੇਗਾ। 37 ਸਾਲਾ ਸਲਾਮੀ ਬੱਲੇਬਾਜ਼ ਨੇ ਹਾਲਾਂਕਿ ਸਪੱਸ਼ਟ ਕੀਤਾ ਹੈ ਕਿ ਜੇ ਆਸਟਰੇਲਿਆਈ ਟੀਮ ਨੂੰ 2025 ‘ਚ ਹੋਣ ਵਾਲੀ ਚੈਂਪੀਅਨਸ ਟਰਾਫੀ ਲਈ ਉਸ ਦੀ ਲੋੜ ਪਈ, ਤਾਂ ਉਹ ਚੋਣ ਲਈ ਹਾਜ਼ਰ ਹੋਵੇਗਾ।