ਸੈਕਰਾਮੈਂਟੋ, 29 ਅਕਤੂਬਰ (ਪੰਜਾਬ ਮੇਲ)- ਜਲੰਧਰ ਦੇ ਮਸ਼ਹੂਰ ਡਾਕਟਰ ਡਾ. ਗੁਰਬੀਰ ਸਿੰਘ ਗਿੱਲ ਅੱਜਕੱਲ੍ਹ ਅਮਰੀਕਾ ਦੌਰੇ ‘ਤੇ ਹਨ। ਇਸ ਦੌਰਾਨ ਉਹ ਆਪਣੇ ਨਜ਼ਦੀਕੀ ਰਿਸ਼ਤੇਦਾਰ ਤਰਲੋਚਨ ਸਿੰਘ ਅਟਵਾਲ ਦੇ ਗ੍ਰਹਿ ਵਿਖੇ ਪਹੁੰਚੇ, ਜਿੱਥੇ ਇਲਾਕੇ ਦੀਆਂ ਸ਼ਖਸੀਅਤਾਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ। ਇਸ ਮੌਕੇ ਮੇਅਰ ਪਰਗਟ ਸਿੰਘ ਸੰਧੂ, ਮੇਅਰ ਬੌਬੀ ਸਿੰਘ ਐਲਨ, ਧੀਰਾ ਨਿੱਜਰ, ਗੁਰਜਤਿੰਦਰ ਸਿੰਘ ਰੰਧਾਵਾ, ਬਿੱਟੂ ਰੰਧਾਵਾ, ਬੂਟਾ ਸਿੰਘ ਜੌਹਲ, ਗੁਰਮੀਤ ਸਿੰਘ ਵੜੈਚ, ਲਖਬੀਰ ਸਿੰਘ ਔਜਲਾ, ਭਿੰਦਾ ਸਿੰਘ, ਤੂਰ ਸਾਹਿਬ ਵੀ ਹਾਜ਼ਰ ਸਨ।
ਇਸ ਮੌਕੇ ਆਏ ਹੋਏ ਮਹਿਮਾਨਾਂ ਨੇ ਡਾ. ਗੁਰਬੀਰ ਸਿੰਘ ਗਿੱਲ ਨਾਲ ਦਿਲ ਦੀਆਂ ਬਿਮਾਰੀਆਂ ਸੰਬੰਧੀ ਬਹੁਤ ਸਾਰੇ ਸਵਾਲ-ਜਵਾਬ ਕੀਤੇ।
ਡਾ. ਗੁਰਬੀਰ ਸਿੰਘ ਗਿੱਲ ਅਮਰੀਕਾ ਦੌਰੇ ‘ਤੇ

