-ਸਮੂਹ ਵਿਦਿਆਰਥੀਆਂ ਦੀ ਫੀਸ ਹੋਵੇਗੀ ਮਾਫ
ਆਨੰਦਪੁਰ ਸਾਹਿਬ, 23 ਜੁਲਾਈ (ਪੰਜਾਬ ਮੇਲ)- ਆਨੰਦਪੁਰ ਸਾਹਿਬ ਦੀ ਪਾਕ-ਪਵਿੱਤਰ ਧਰਤੀ ‘ਤੇ ਯੂਨੀਵਰਸਿਟੀ ਦਾ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ। ਇਸ ਲਈ ਗੁਰੂ ਮਹਾਰਾਜ ਦੇ ਥਾਪੜੇ ਦੀ ਬਖਸ਼ਿਸ ਸ. ਪ੍ਰੋ. (ਡਾ.) ਐੱਸ.ਪੀ. ਸਿੰਘ ਓਬਰਾਏ ਜੀ ‘ਤੇ ਹੋ ਚੁੱਕੀ ਹੈ।
ਤਕਨੀਕੀ ਸ਼ਰਤਾਂ ਪੂਰੀਆਂ ਕਰਨ ਵੱਲ ਵਧਿਆ ਜਾ ਰਿਹਾ ਹੈ। ਜ਼ਮੀਨ ਦੀ ਖਰੀਦ ਹੋ ਚੁੱਕੀ ਹੈ, ਯੂਨੀਵਰਸਿਟੀ ਦੇ ਐਕਟ ਦੀ ਬਣਤਰ ਦੀ ਬੁਣਤੀ ਬੁਣ ਲਈ ਗਈ ਹੈ ਤੇ ਆਰੰਭਲੇ ਕੋਰਸਾਂ ਬਾਰੇ ਵੀ ਫੈਸਲਾ ਹੋ ਚੁੱਕਾ ਹੈ। ਇਹ ਕੋਰਸ ਛੋਟੇ ਵੀ ਹੋਣਗੇ ਤੇ ਆਨਲਾਈਨ ਵੀ। ਇਸ ਦੀ ਸੂਚਨਾ ਪਬਲਿਕ ਕਰ ਦਿੱਤੀ ਗਈ ਹੈ ਤੇ ਦਾਖ਼ਲੇ ਆਰੰਭ ਹੋ ਗਏ ਹਨ।
ਇਸੇ ਮਾਰਗ ਵੱਲ ਹੋਰ ਅੱਗੇ ਵਧਦੇ ਹੋਏ ਯੂਨੀਵਰਸਿਟੀ ਦੇ ਵਾਂਈਸ ਚਾਂਸਲਰ ਵਜੋਂ ਸੁਪ੍ਰਸਿੱਧ ਸਿੱਖ ਚਿੰਤਕ ਕੌਮਾਂਤਰੀ ਅਕਾਦਮੀਸ਼ੀਅਨ ਡਾ. ਸਰਬਜਿੰਦਰ ਸਿੰਘ ਨੂੰ ਡਾ. ਓਬਰਾਏ ਜੀ ਨੇ ਰੁਤਬੇ-ਆਸੀਨ ਕਰ ਦਿੱਤਾ ਹੈ। ਇਸ ਦੇ ਤੁਰੰਤ ਬਾਅਦ ਚਾਰ ਨਿਯੁਕਤੀਆਂ ਵਾਈਸ ਚਾਂਸਲਰ ਸਾਹਿਬ ਨੇ ਕਰ ਇਹ ਇਸ਼ਾਰਾ ਕਰ ਦਿੱਤਾ ਹੈ ਕਿ ਇਹ ਕਾਰਜ ਬਹੁਤ ਜਲਦ ਨੇਪਰੇ ਚਾੜ੍ਹਿਆ ਜਾਵੇਗਾ –
(1) ਡਾ. ਭੁਪਿੰਦਰ ਕੌਰ ਨੂੰ ਪ੍ਰੋਫੈਸਰ ਤੇ ਡੀਨ ਨਿਯੁਕਤ ਕੀਤਾ ਗਿਆ।
(2) ਡਾ. ਰਾਜਿੰਦਰ ਸਿੰਘ ਅਟਵਾਲ ਚਿਕਤਿਸਾ ਵਿਭਾਗ ਦੇ ਮੁਖੀ ਤੇ ਪ੍ਰੋ. ਆਫ ਐਮੀਨੈਂਸ ਨਿਯੁਕਤ ਕੀਤੇ ਗਏ ਹਨ।
(3) ਸਮਰਿਤੀ ਪੁਰੀ ਜੀ.ਐੱਸ.ਟੀ. ਤੇ ਇੰਨਕਮ ਟੈਕਸ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਬਣ ਗਏ ਨੇ ਤੇ ਇਸ ਦੇ ਨਾਲ਼ ਯੂਨੀਵਰਸਿਟੀ ਦੇ ਵਿੱਤ ਅਫਸਰ ਵਜੋਂ ਵੀ ਉਨ੍ਹਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ।
(4) ਸੁਰਿੰਦਰ ਸਿੰਘ ਉਸਾਰੀ ਵਿਭਾਗ ਦੇ ਚੀਫ਼ ਨਿਯੁਕਤ ਹੋ ਗਏ ਹਨ।
ਡਾ. ਓਬਰਾਏ ਜੀ ਨੇ ਦੱਸਿਆ ਕਿ ਹੁਣ ਮੇਰੀ ਇਕੋਂ ਪ੍ਰਬਲ ਇੱਛਾ ਇਹ ਹੈ ਕਿ ਮੈਂ ਆਪਣੀ ਕੌਮ ਨੂੰ ਇਸ ਉਲਾਹਮੇ ਤੋਂ ਮੁਕਤ ਕਰਾ ਸਕਾਂ। ਅੱਜ ਤੱਕ ਇਕ ਵੀ ਅਜਿਹਾ ਵਿੱਦਿਅਕ ਅਦਾਰਾ ਨਹੀਂ ਹੈ, ਜਿੱਥੇ ਆਧੁਨਿਕ ਸਿੱਖਿਆ ਵੀ ਹੋਵੇ, ਕਿੱਤਾ-ਮੁਖੀ ਵੀ ਹੋਵੇ ਤੇ ਫ਼ੀਸ ਮੁਕਤ ਵੀ।
ਡਾ. ਐੱਸ.ਪੀ. ਓਬਰਾਏ ਵੱਲੋਂ ਆਨੰਦਪੁਰ ਸਾਹਿਬ ਵਿਖੇ ਖੋਲ੍ਹੀ ਗਈ ਯੂਨੀਵਰਸਿਟੀ
