ਲੌਂਗ ਬੀਚ (ਕੈਲੀਫੋਰਨੀਆ), 13 ਮਾਰਚ (ਪੰਜਾਬ ਮੇਲ)- ਸਿੱਖ ਭਾਈਚਾਰੇ ਵਿਚ ਜਾਣੀ-ਪਹਿਚਾਣੀ ਸ਼ਖਸੀਅਤ ਡਾ. ਅੰਮ੍ਰਿਤ ਸਿੰਘ ਇਸ ਵਾਰ ਲੌਂਗ ਬੀਚ ਤੋਂ ਚੋਣ ਮੈਦਾਨ ਵਿਚ ਕੁੱਦੇ ਸਨ। ਇਥੋਂ 4 ਉਮੀਦਵਾਰ ਚੋਣ ਮੈਦਾਨ ਵਿਚ ਸਨ। ਪਰ ਪ੍ਰਾਇਮਰੀ ਚੋਣਾਂ ਵਿਚ ਕੋਈ ਵੀ ਉਮੀਦਵਾਰ ਨਿਰਧਾਰਿਤ ਵੋਟਾਂ ਤੱਕ ਨਹੀਂ ਪਹੁੰਚ ਸਕਿਆ, ਜਿਸ ਕਰਕੇ ਹੁਣ ਇਹ ਚੋਣ ਹੁਣ ਨਵੰਬਰ ਮਹੀਨੇ ਹੋਵੇਗੀ।
ਡਾ. ਅੰਮ੍ਰਿਤ ਸਿੰਘ ਨੇ ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਚੋਣ ਵਿਚ ਮੈਂ ਇਕ ਨਵੀਂ ਉਮੀਦਵਾਰ ਵਜੋਂ ਆਪਣੀ ਪੇਸ਼ਕਾਰੀ ਕੀਤੀ ਹੈ ਅਤੇ ਅਮਰੀਕੀ ਰਾਜਨੀਤੀ ਵਿਚ ਇਹ ਮੇਰਾ ਪਹਿਲਾ ਕਦਮ ਸੀ। ਉਨ੍ਹਾਂ ਕਿਹਾ ਕਿ ਭਾਵੇਂ ਮੈਂ ਇਸ ਵਿਚ ਬਹੁਤੀ ਕਾਮਯਾਬੀ ਹਾਸਲ ਨਹੀਂ ਕਰ ਸਕਿਆ। ਪਰ ਮੇਰਾ ਮਕਸਦ ਚੋਣਾਂ ਲੜ ਕੇ ਸਿੱਖ ਪਹਿਚਾਣ ਬਣਾਉਣਾ ਸੀ, ਜਿਸ ਵਿਚ ਮੈਂ ਕਾਮਯਾਬ ਰਿਹਾ ਹਾਂ। ਆਉਣ ਵਾਲੇ ਸਮੇਂ ਵਿਚ ਵੀ ਮੈਂ ਅਮਰੀਕੀ ਰਾਜਨੀਤੀ ‘ਚ ਸਰਗਰਮ ਰਹਾਂਗਾ, ਤਾਂਕਿ ਸਥਾਨਕ ਲੋਕਾਂ ਨੂੰ ਸਿੱਖਾਂ ਬਾਰੇ ਜਾਣਕਾਰੀ ਹਾਸਲ ਹੋ ਸਕੇ।
ਡਾ. ਅੰਮ੍ਰਿਤ ਸਿੰਘ ਇਕ ਮੰਨੇ ਹੋਏ ਹਾਰਟ ਦੇ ਡਾਕਟਰ ਹਨ ਅਤੇ ਉਹ ਹਮੇਸ਼ਾ ਹੀ ਜ਼ਰੂਰਤਮੰਦਾਂ ਦੀ ਮਦਦ ਲਈ ਤੱਤਪਰ ਰਹਿੰਦੇ ਹਨ।