#CANADA

ਡਾ. ਅਨਿਲ ਧੀਰ ਦੀ ”ਹੈਲਥ ਅਲਰਟ ਸੀਰੀਜ਼” ਪ੍ਰਿੰਟ ਤੇ ਸੋਸ਼ਲ ਮੀਡੀਆ ਲਈ

ਟੋਰਾਂਟੋ, 30 ਦਸੰਬਰ (ਪੰਜਾਬ ਮੇਲ)- ਵਿਸ਼ਵ ਭਰ ਵਿਚ ਖਤਰਨਾਕ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਪੂਰੀ ਦੁਨੀਆਂ ਅੱਜ ਸੋਸ਼ਲ ਮੀਡੀਆ ‘ਤੇ ਵਿਅਸਤ ਹੋ ਚੁੱਕੀ ਹੈ। ਸਾਲ 2026 ਤੋਂ ਪ੍ਰਿੰਟ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਲਈ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਭਾਸ਼ਾ ਦੇ ਮਸ਼ਹੂਰ ਲੇਖਕ ਡਾ. ਅਨਿਲ ਧੀਰ ਕਾਲਮਨਿਸਟ, ਸੋਸ਼ਲ ਐਕਟੀਵਿਸਟ, ਥੈਰਾਪਿਸਟ, ਹੈਲਥ ਐਜੂਕੇਟਰ ਐਵਾਰਡ ਵਿਜੇਤਾ, ਸਰਟੀਫਾਈਡ ਵਿਸ਼ਵ ਸਿਹਤ ਸੰਸਥਾ, ਯੁਨੀਸੈਫ. ਪੀ.ਐੱਫ.ਏ. ਕੈਨੇਡੀਅਨ ਰੈੱਡ ਕ੍ਰਾਸ, ਹੈਲਥ ਅਤੇ ਸੇਫਟੀ ਅਵੇਅਰਨੈਸ ਲਈ ”ਹੈਲਥ ਅਲਰਟ” ਸੀਰੀਜ਼ ਸ਼ੁਰੂ ਕਰ ਰਹੇ ਹਨ। ਜਾਗਰੂਕਤਾ ਲਈ ਨਾਰਥ-ਅਮਰੀਕਾ ਵਿਸ਼ਵ ਸਿਹਤ ਸੰਸਥਾ, ਸੀ.ਡੀ.ਸੀ, ਸੀ.ਐੱਫ.ਆਈ.ਏ ਤੇ ਵਿਸ਼ਵ ਦੀਆਂ ਵੱਖ-ਵੱਖ ਫੂਡ ਅਤੇ ਹੈਲਥ ਕੇਅਰ ਸੰਸਥਾਵਾਂ ਕੰਮ ਕਰ ਰਹੀਆਂ ਹਨ।
ਐੱਨ.ਏ. ਸਰਵੇ ਦੇ ਮੁਤਾਬਿਕ ਹੈਲਥ, ਫੂਡ ਅਤੇ ਮੈਡੀਸਨ ਸੰਬੰਧੀ ਲਿਟਰੇਚਰ ਲਿਖ ਕੇ ਡਾ. ਧੀਰ ਨੇ ਆਪਣੀ ਖਾਸ ਪਛਾਣ ਬਣਾ ਲਈ ਹੈ। ਅੱਜ ਕਰੀਬਨ 45 ਸਾਲਾਂ ਤੋਂ ਡਾ. ਅਨਿਲ ਧੀਰ ਅਮਰੀਕਾ, ਕੈਨੇਡਾ, ਇੰਗਲੈਡ, ਆਸਟਰੇਲੀਆ, ਭਾਰਤ ਤੇ ਹੋਰਨਾਂ ਦੇਸ਼ਾਂ ਦੇ ਮਸ਼ਹੂਰ ਪ੍ਰਿੰਟ ਅਤੇ ਸੋਸ਼ਲ ਮੀਡੀਆ ਅਦਾਰਿਆਂ ਲਈ ਆਪਣੀ ਕਲਮ ਦੁਆਰਾ ਸੇਵਾ ਕਰ ਰਹੇ ਹਨ। ਡਾ. ਧੀਰ ਨੂੰ 1985 ਵਿਚ ਦਿੱਲੀ ‘ਚ ਯੰਗ ਰਾਈਟਰ ਅਵਾਰਡ ਅਤੇ ਅਤੇ 1987 ‘ਚ ਇੰਟਰਨੈਸ਼ਨਲ ਹੈਲਥ ਐਜੂਕੇਟਰ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
‘ਹੈਲਥ ਅਲਰਟ ਸੀਰੀਜ਼’ ‘ਚ ਦੇਸ਼-ਵਿਦੇਸ਼ ਦੇ ਲੋਕਾਂ ਨੂੰ ਡੇਲੀ ਲਾਈਫ ‘ਚ ਫੂਡ, ਹੈਲਥ ਐਂਡ ਮੈਡੀਸਨ ਨਾਲ ਜੁੜੀ ਸਹੀ ਅਤੇ ਸੰਖੇਪ ਜਾਣਕਾਰੀ ਪ੍ਰਿੰਟ ਤੇ ਸੋਸ਼ਲ ਮੀਡੀਆ ਪਲੇਟਫਾਰਮ ਦੁਆਰਾ ਦਿੱਤੀ ਜਾਵੇਗੀ, ਜੋ ਕਿ ਵਿਸ਼ਵ ਭਰ ‘ਚ ਚੱਲ ਰਹੇ ਸਟ੍ਰੈੱਸ ਨੂੰ ਘੱਟ ਕਰਨ ਲਈ, ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਣ ਲਈ ਜ਼ਰੂਰੀ ਹੋ ਗਈ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਹਰ ਉਮਰ ਦਾ ਵਿਅਕਤੀ ਇਸਦਾ ਲਾਭ ਲੈ ਸਕੇਗਾ।