ਜੈਨੇਵਾ, 22 ਮਈ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਮਹਾਮਾਰੀ ਨਾਲ ਲੜਨ ਲਈ ਵਿਸ਼ਵਵਿਆਪੀ ਸਮਝੌਤੇ ਦਾ ਸਮਰਥਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਨੇ ਵਿਸ਼ਵ ਸਿਹਤ ਅਸੈਂਬਲੀ ਦੇ ਇਤਿਹਾਸਕ 78ਵੇਂ ਸੈਸ਼ਨ ਵਿਚ ਡਿਜੀਟਲ ਰੂਪ ‘ਚ ਸ਼ਾਮਲ ਹੋਣ ਲਈ ਮੋਦੀ ਦਾ ਧੰਨਵਾਦ ਕੀਤਾ। ਇਸ ਸਾਲ ਜੈਨੇਵਾ ਵਿਚ ਹੋਏ ਵਿਸ਼ਵ ਸਿਹਤ ਅਸੈਂਬਲੀ ਦੇ ਸੈਸ਼ਨ ਵਿਚ ਦੁਨੀਆਂ ਦੇ ਪਹਿਲੇ ‘ਮਹਾਮਾਰੀ ਸਮਝੌਤੇ’ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦਾ ਉਦੇਸ਼ ਭਵਿੱਖ ਵਿਚ ਸੰਭਾਵਿਤ ਮਹਾਂਮਾਰੀਆਂ ਨਾਲ ਨਜਿੱਠਣ ਲਈ ਵਿਸ਼ਵਵਿਆਪੀ ਸਹਿਯੋਗ, ਸਮਾਨਤਾ ਤੇ ਮਜ਼ਬੂਤ ਪ੍ਰਤੀਕਿਰਿਆ ਨੂੰ ਯਕੀਨੀ ਬਣਾਉਣਾ ਹੈ। ਆਪਣੇ ਵੀਡੀਓ ਸੰਦੇਸ਼ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ”ਇਕ ਸਿਹਤਮੰਦ ਦੁਨੀਆਂ ਦਾ ਭਵਿੱਖ ਸਮਾਵੇਸ਼, ਇਕ ਏਕੀਕ੍ਰਿਤ ਪਹੁੰਚ ਤੇ ਸਹਿਯੋਗ ‘ਤੇ ਨਿਰਭਰ ਕਰਦਾ ਹੈ।” ਉਨ੍ਹਾਂ ਕਿਹਾ ਕਿ ਭਾਰਤ ਦਾ ਮਾਡਲ ਸੰਤੁਲਿਤ, ਮਿਸਾਲੀ ਅਤੇ ਟਿਕਾਊ ਹੈ, ਖਾਸ ਕਰਕੇ ਗਲੋਬਲ ਸਾਊਥ ਯਾਨੀ ਵਿਕਾਸਸ਼ੀਲ ਦੇਸ਼ਾਂ ਦੀਆਂ ਸਿਹਤ ਚੁਣੌਤੀਆਂ ਨਾਲ ਨਜਿੱਠਣ ਲਈ।
ਡਬਲਯੂ.ਐੱਚ.ਓ. ਵੱਲੋਂ ਪਹਿਲੀ ਵਾਰ ‘ਮਹਾਮਾਰੀ ਸਮਝੌਤਾ’ ਕੀਤਾ ਪਾਸ
