ਕੈਲੀਫੋਰਨੀਆ, 16 ਜਨਵਰੀ (ਪੰਜਾਬ ਮੇਲ)- ਟਰੱਕ ਚਾਲਕ ਸੁਖਦੀਪ ਸਿੰਘ ਨੂੰ ਟ੍ਰੈਫਿਕ ਉਲੰਘਣਾ ਲਈ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ। ਸੁਖਦੀਪ ਸਿੰਘ ਕੋਲ ਕੈਲੀਫੋਰਨੀਆ ਦਾ ਡਰਾਈਵਿੰਗ ਲਾਇਸੈਂਸ ਹੈ ਅਤੇ ਉਹ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਹੈ।
ਐਰੀਜ਼ੋਨਾ ਵਿਚ ਇੱਕ ਨਿਯਮਿਤ ਟ੍ਰੈਫਿਕ ਸਟਾਪ ਟਰੱਕ-ਡਰਾਈਵਰ ਸੁਖਦੀਪ ਸਿੰਘ ਲਈ ਆਫ਼ਤ ਦਾ ਕਾਰਨ ਬਣਿਆ ਹੈ, ਬਾਰਡਰ ਸਕਿਓਰਿਟੀ ਹੁਣ ਉਸਦੀ ਦੇਸ਼ ਨਿਕਾਲੇ ਦੀ ਪ੍ਰਕਿਰਿਆ ਕਰ ਰਹੀ ਹੈ।
ਯੂਨਾਈਟਿਡ ਸਟੇਟਸ ਬਾਰਡਰ ਪੈਟਰੋਲ, ਯੂਮਾ ਸੈਕਟਰ ਵੱਲੋਂ ਜਾਰੀ ਰਿਪੋਰਟ ਅਨੁਸਾਰ ਕੁਆਰਟਜ਼ਸਾਈਟ ਪੁਲਿਸ ਨੇ ਲਾਲ ਬੱਤੀ ਅਤੇ ਸਟਾਪ ਸਾਈਨ ਚਲਾਉਣ ਦੇ ਦੋਸ਼ ਵਿਚ ਸੁਖਦੀਪ ਸਿੰਘ ਨੂੰ ਰੋਕਿਆ। ਜਿਵੇਂ ਹੀ ਪੁਲਿਸ ਨੇ ਉਸਦੇ ਕਾਗਜ਼ਾਤ ਦੀ ਜਾਂਚ ਕੀਤੀ, ਤਾਂ ਇਹ ਪਤਾ ਲੱਗਾ ਕਿ ਸੁਖਦੀਪ ਸਿੰਘ ਇੱਕ ਭਾਰਤੀ ਨਾਗਰਿਕ ਸੀ ਅਤੇ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਤੌਰ ‘ਤੇ ਸੰਯੁਕਤ ਰਾਜ ਅਮਰੀਕਾ ਵਿਚ ਸੀ।
ਪੁਲਿਸ ਨੇ ਉਸਦੀ ਇਮੀਗ੍ਰੇਸ਼ਨ ਸਥਿਤੀ ਦੀ ਪੁਸ਼ਟੀ ਕਰਨ ਲਈ ਬਲਾਈਥ ਸਟੇਸ਼ਨ ‘ਤੇ ਯੂ.ਐੱਸ. ਬਾਰਡਰ ਪੈਟਰੋਲ ਦੇ ਏਜੰਟਾਂ ਨਾਲ ਸੰਪਰਕ ਕੀਤਾ ਅਤੇ ਬਾਰਡਰ ਪੈਟਰੋਲ ਨੇ ਦੇਸ਼ ਨਿਕਾਲੇ ਦੀਆਂ ਪ੍ਰਕਿਰਿਆਵਾਂ ਸ਼ੁਰੂ ਕੀਤੀ।
ਟ੍ਰੈਫਿਕ ਉਲੰਘਣਾ ਦੇ ਦੋਸ਼ ਹੇਠ ਟਰੱਕ ਡਰਾਈਵਰ ਸੁਖਦੀਪ ਨੂੰ ਕੀਤਾ ਜਾਵੇਗਾ ਡਿਪੋਰਟ

