#AMERICA

ਟੈਰਿਫ ਵਿੱਚ ਬਦਲਾਅ ਕਾਰਨ India-US ਵਪਾਰ ਸਮਝੌਤੇ ਦੀ ਮੀਟਿੰਗ ਟਲੀ

ਵਾਸ਼ਿੰਗਟਨ, 22 ਫਰਵਰੀ (ਪੰਜਾਬ ਮੇਲ)- ਭਾਰਤ ਅਤੇ ਅਮਰੀਕਾ ਵਿਚਕਾਰ ਹੋਣ ਵਾਲੇ ਅੰਤਰਿਮ ਵਪਾਰ ਸਮਝੌਤੇ (ITA) ਨੂੰ ਲੈ ਕੇ ਵਾਸ਼ਿੰਗਟਨ ਵਿੱਚ ਹੋਣ ਵਾਲੀ ਅਹਿਮ ਬੈਠਕ ਫਿਲਹਾਲ ਟਾਲ ਦਿੱਤੀ ਗਈ ਹੈ। ਨਿਊਜ਼ ਏਜੰਸੀ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਹ ਬੈਠਕ 23 ਤੋਂ 26 ਫਰਵਰੀ ਵਿਚਕਾਰ ਹੋਣੀ ਸੀ। ਇਸ ਦੇਰੀ ਦਾ ਮੁੱਖ ਕਾਰਨ ਅਮਰੀਕਾ ਵਿੱਚ ਟੈਰਿਫ (ਟੈਕਸ) ਨੀਤੀਆਂ ਵਿੱਚ ਆਇਆ ਅਚਾਨਕ ਬਦਲਾਅ ਹੈ ਕਿਉਂਕਿ ਪਹਿਲਾਂ ਇਸ ਸਮਝੌਤੇ ਤਹਿਤ ਭਾਰਤ ’ਤੇ 18% ਟੈਰਿਫ ਲੱਗਣਾ ਤੈਅ ਹੋਇਆ ਸੀ ਪਰ ਹਾਲ ਹੀ ਦੇ ਘਟਨਾਕ੍ਰਮ ਨੇ ਸਾਰੀ ਸਥਿਤੀ ਬਦਲ ਦਿੱਤੀ ਹੈ।

ਦਰਅਸਲ ਅਮਰੀਕੀ ਸੁਪਰੀਮ ਕੋਰਟ ਨੇ ਸਾਰੇ ਪੁਰਾਣੇ ਗਲੋਬਲ ਟੈਰਿਫ ਰੱਦ ਕਰ ਦਿੱਤੇ ਸਨ ਜਿਸ ਤੋਂ ਬਾਅਦ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੁਨੀਆ ਭਰ ਲਈ ਪਹਿਲਾਂ 10% ਟੈਰਿਫ ਦਾ ਐਲਾਨ ਕੀਤਾ ਅਤੇ ਫਿਰ 24 ਘੰਟਿਆਂ ਦੇ ਅੰਦਰ ਹੀ ਉਸ ਨੂੰ ਵਧਾ ਕੇ 15% ਕਰ ਦਿੱਤਾ। ਹੁਣ ਜਦੋਂ ਟਰੰਪ ਦਾ 15% ਵਾਲਾ ਗਲੋਬਲ ਟੈਰਿਫ ਲਾਗੂ ਹੋ ਰਿਹਾ ਹੈ ਤਾਂ ਇਹ ਪੁਰਾਣੀ ਡੀਲ ਵਿੱਚ ਤੈਅ ਕੀਤੇ ਗਏ 18% ਟੈਰਿਫ ਨਾਲੋਂ ਘੱਟ ਹੈ ਜਿਸ ਕਾਰਨ ਪੁਰਾਣੀ ਡੀਲ ਦੇ ਨਿਯਮਾਂ ’ਤੇ ਮੁੜ ਵਿਚਾਰ ਕਰਨਾ ਲਾਜ਼ਮੀ ਹੋ ਗਿਆ ਹੈ।

ਟੈਰਿਫ ਵਿੱਚ ਬਦਲਾਅ ਕਾਰਨ India-US ਵਪਾਰ ਸਮਝੌਤੇ ਦੀ ਮੀਟਿੰਗ ਟਲੀ

T-20 Super-8: England ਨੇ Sri Lanka ਨੂੰ

ਟੈਰਿਫ ਵਿੱਚ ਬਦਲਾਅ ਕਾਰਨ India-US ਵਪਾਰ ਸਮਝੌਤੇ ਦੀ ਮੀਟਿੰਗ ਟਲੀ

T20 World Cup Super-8: South Africa ਨੇ