#AMERICA

ਟੈਨੇਂਸੀ ‘ਚ ਡਰਾਈਵਿੰਗ ਲਈ ਹੋਏ ਖਾਸ ਨਿਰਦੇਸ਼

ਟੈਨੇਂਸੀ, 31 ਦਸੰਬਰ (ਪੰਜਾਬ ਮੇਲ)- ਨਵੇਂ ਸਾਲ 1 ਜਨਵਰੀ ਤੋਂ ਬਾਅਦ ਟੈਨੇਂਸੀ ਵਿਚ ਦੂਜੇ ਰਾਜਾਂ ਤੋਂ ਆਏ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਡਰਾਈਵਿੰਗ ਕਰਨ ਤੋਂ ਮਨਾਹੀ ਹੋਵੇਗੀ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਡਰਾਈਵਰ ਨੂੰ 6 ਮਹੀਨੇ ਦੀ ਕੈਦ ਅਤੇ 500 ਡਾਲਰ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਾਊਸ ਬਿੱਲ 749 ‘ਤੇ ਟੈਨੇਂਸੀ ਗਵਰਨਰ ਬਿਲ ਲੀ ਦੁਆਰਾ ਦਸਤਖਤ ਕਰ ਦਿੱਤੇ ਗਏ ਹਨ ਅਤੇ ਇਸ ਨੂੰ ਕਾਨੂੰਨ ਵਿਚ ਸ਼ਾਮਲ ਕਰ ਲਿਆ ਗਿਆ ਹੈ।
ਅਮਰੀਕਾ ਭਰ ਵਿਚ ਕਈ ਅਜਿਹੇ ਰਾਜ ਹਨ, ਜਿੱਥੇ ਗੈਰ ਕਾਨੂੰਨੀ ਲੋਕ ਡਰਾਈਵਿੰਗ ਲੋਕ ਲਾਇਸੰਸ ਲੈ ਸਕਦੇ ਹਨ। ਪਰ ਟੈਨੇਂਸੀ ਰਾਜ ਵੱਲੋਂ ਇਹ ਬਰਦਾਸ਼ਤ ਨਹੀਂ ਹੋਵੇਗਾ ਅਤੇ ਉਨ੍ਹਾਂ ਨੇ ਇਸ ਦੇ ਲਈ ਹੀ ਕਾਨੂੰਨ ਬਣਾਇਆ ਹੈ।