#Cricket #SPORTS

ਟੀ20 ਵਿਸ਼ਵ ਕੱਪ: ਨੇਪਾਲ ਨੂੰ ਹਰਾ ਕੇ ਵੈਸਟ ਇੰਡੀਜ਼ ਸੁਪਰ 8 ‘ਚ

ਮੁੰਬਈ, 18 ਫਰਵਰੀ (ਪੰਜਾਬ ਮੇਲ)- ਤਜ਼ਰਬੇਕਾਰ ਹਰਫ਼ਨਮੌਲਾ ਖਿਡਾਰੀ ਜੈਸਨ ਹੋਲਡਰ ਦੀ ਅਗਵਾਈ ਵਿਚ ਪਹਿਲਾਂ ਗੇਂਦਬਾਜ਼ਾਂ ਤੇ ਮਗਰੋਂ ਸਿਖਰਲੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵੈਸਟ ਇੰਡੀਜ਼ ਨੇ ਐਤਵਾਰ ਨੂੰ ਇਥੇ ਟੀ20 ਵਿਸ਼ਵ ਕੱਪ ਦੇ ਗਰੁੱਪ ਸੀ ਮੁਕਾਬਲੇ ਵਿਚ ਨੇਪਾਲ ਨੂੰ 9 ਵਿਕਟਾਂ ਦੀ ਕਰਾਰੀ ਸ਼ਿਕਸਤ ਦਿੱਤੀ। ਇਸ ਜਿੱਤ ਨਾਲ ਵਿੰਡੀਜ਼ ਨੇ ਸੁਪਰ ਅੱਠ ਵਿਚ ਥਾਂ ਪੱਕੀ ਕਰ ਲਈ ਹੈ। ਨੇਪਾਲ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ ਅੱਠ ਵਿਕਟਾਂ ਦੇ ਨੁਕਸਾਨ ਨਾਲ 133 ਦੌੜਾਂ ਬਣਾਈਆਂ। ਦੀਪੇਂਦਰ ਸਿੰਘ ਏਰੀ 58 ਦੌੜਾਂ ਨਾਲ ਟੌਪ ਸਕੋਰਰ ਰਿਹਾ। ਹੋਲਡਰ ਨੇ 27 ਦੌੜਾਂ ਬਦਲੇ ਚਾਰ ਵਿਕਟ ਲਏ। ਵੈਸਟ ਇੰਡੀਜ਼ ਨੇ ਇਸ ਦੇ ਜਵਾਬ ਵਿਚ 15.2 ਓਵਰਾਂ ਵਿਚ ਇਕ ਵਿਕਟ ‘ਤੇ 134 ਦੌੜਾਂ ਬਣਾ ਕੇ ਟੀਚਾ ਸੌਖਿਆਂ ਹੀ ਹਾਸਲ ਕਰ ਲਿਆ। ਕਪਤਾਨ ਸ਼ਾਈ ਹੋਪ ਨੇ 44 ਗੇਂਦਾਂ ‘ਤੇ ਨਾਬਾਦ 61 ਦੌੜਾਂ ਬਣਾਈਆਂ। ਸ਼ਿਮਰੋਨ ਹੇਟਮਾਇਰ ਨੇ 32 ਗੇਂਦਾਂ ‘ਤੇ ਨਾਬਾਦ 46 ਦੌੜਾਂ ਬਣਾਈਆਂ। ਦੋਵਾਂ ਨੇ ਦੂਜੇ ਵਿਕਟ ਲਈ 91 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ। ਵੈਸਟ ਇੰਡੀਜ਼ ਦੀ ਗਰੁੱਪ ਸੀ ਵਿਚ ਇਹ ਲਗਾਤਾਰ ਤੀਜੀ ਜਿੱਤ ਹੈ। ਉਹ ਸੁਪਰ 8 ਵਿਚ ਪਹੁੰਚਣ ਵਾਲੀ ਪਹਿਲੀ ਟੀਮ ਹੈ।