#Cricket #SPORTS

ਟੀ-20: ਆਸਟ੍ਰੇਲੀਆ ਵੱਲੋਂ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾਇਆ

ਮੈਲਬਰਨ, 31 ਅਕਤੂਬਰ (ਪੰਜਾਬ ਮੇਲ)- ਇੱਥੇ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਖੇਡੇ ਜਾ ਰਹੇ ਟੀ-20 ਮੈਚ ਵਿਚ  ਆਸਟ੍ਰੇਲੀਆ ਨੇ ਭਾਰਤ ਨੂੰ ਟੀ-20 ਮੈਚ ‘ਚ ਚਾਰ ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਟੀਮ ਪੂਰੇ 20 ਓਵਰ ਵੀ ਨਾ ਖੇਡ ਸਕੀ। ਭਾਰਤੀ ਟੀਮ 18.4 ਓਵਰਾਂ ਵਿਚ 125 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਦੇ ਜਵਾਬ ‘ਚ ਆਸਟ੍ਰੇਲੀਆ ਦੀ ਸ਼ੁਰੂਆਤ ਵਧੀਆ ਰਹੀ। ਇਕ ਵੇਲੇ ਆਸਟ੍ਰੇਲੀਆ ਨੇ ਚਾਰ ਵਿਕਟਾਂ ਦੇ ਨੁਕਸਾਨ ਨਾਲ 123 ਦੌੜਾਂ ਬਣਾ ਲਈਆਂ ਸਨ ਤੇ ਜਸਪ੍ਰੀਤ ਬੁਮਰਾ ਨੇ ਦੋ ਖਿਡਾਰੀਆਂ ਨੂੰ ਆਊਟ ਕਰ ਦਿੱਤਾ ਪਰ ਉਸ ਵੇਲੇ ਆਸਟ੍ਰੇਲੀਆ ਨੂੰ ਮੈਚ ਜਿੱਤਣ ਲਈ ਸਿਰਫ ਦੋ ਦੌੜਾਂ ਦੀ ਹੀ ਲੋੜ ਸੀ ਤੇ ਆਸਟਰੇਲੀਆ ਨੇ ਜੇਤੂ ਟੀਚਾ ਸਰ ਕਰ ਲਿਆ। ਆਸਟ੍ਰੇਲੀਆ ਨੇ 13.2 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 126 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਭਾਰਤ ਦੇ ਆਸਟਰੇਲੀਆ ਦੌਰੇ 2025 ਦੇ ਦੂਜੇ ਟੀ-20 ਮੈਚ ਵਿਚ ਭਾਰਤੀ ਬੱਲੇਬਾਜ਼ੀ ਬੁਰੀ ਤਰ੍ਹਾਂ ਲੜਖੜਾ ਗਈ ਅਤੇ ਟੀਮ ਪੂਰੇ 20 ਓਵਰ ਵੀ ਨਹੀਂ ਖੇਡ ਸਕੀ। ਇਸ ਮੈਚ ਦੌਰਾਨ ਟੀਮ 18.4 ਓਵਰਾਂ ਵਿਚ ਸਿਰਫ਼ 125 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਭਾਰਤ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਭਿਸ਼ੇਕ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨੇ 37 ਗੇਂਦਾਂ ‘ਤੇ 8 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ। ਅਭਿਸ਼ੇਕ ਤੋਂ ਇਲਾਵਾ ਹਰਸ਼ਿਤ ਨੇ ਵੀ 33 ਗੇਂਦਾਂ ਵਿਚ 35 ਦੌੜਾਂ ਦਾ ਯੋਗਦਾਨ ਦਿੱਤਾ। ਪਰ ਟੀਮ ਦੇ ਬਾਕੀ ਬੱਲੇਬਾਜ਼ 50 ਗੇਂਦਾਂ ਵਿਚ ਸਿਰਫ 22 ਦੌੜਾਂ ਹੀ ਬਣਾ ਸਕੇ।
ਭਾਰਤੀ ਟੀਮ ਦੀ ਪਾਰੀ ਦਾ ਅੰਤ ਨਿਰਾਸ਼ਾਜਨਕ ਰਿਹਾ, ਕਿਉਂਕਿ ਟੀਮ ਨੇ ਆਖਰੀ 5 ਓਵਰਾਂ ਵਿਚ ਸਿਰਫ਼ 30 ਦੌੜਾਂ ਬਣਾਈਆਂ ਅਤੇ ਪੰਜ ਅਹਿਮ ਵਿਕਟਾਂ ਗਵਾ ਦਿੱਤੀਆਂ।
ਗੇਂਦਬਾਜ਼ੀ ਵਿਚ ਆਸਟਰੇਲੀਆ ਲਈ ਨਾਥਨ ਐਲਿਸ ਨੇ 3.4 ਓਵਰਾਂ ਵਿੱਚ 21 ਦੌੜਾਂ ਦੇ ਕੇ 2 ਵਿਕਟਾਂ ਲਈਆਂ ਅਤੇ ਜ਼ੇਵੀਅਰ ਬਾਰਟਲੇਟ ਨੇ ਵੀ 4 ਓਵਰਾਂ ਵਿਚ 39 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਆਸਟ੍ਰੇਲੀਆ ਨੂੰ ਇਹ ਮੈਚ ਜਿੱਤਣ ਲਈ ਹੁਣ 126 ਦੌੜਾਂ ਦਾ ਟੀਚਾ ਪੂਰਾ ਕਰਨਾ ਹੋਵੇਗਾ।
ਭਾਰਤ ਨੇ ਪਾਵਰਪਲੇਅ ਵਿਚ 40/4 ਦਾ ਸਕੋਰ ਬਣਾਇਆ ਸੀ। ਹੇਜ਼ਲਵੁੱਡ ਨੇ 4 ਓਵਰਾਂ ਦੇ ਆਪਣੇ ਸਪੈੱਲ ਵਿਚ 13 ਦੌੜਾਂ ਬਦਲੇ ਤਿੰਨ ਵਿਕਟਾਂ ਲਈਆਂ। ਸ਼ੁਭਮਨ ਗਿੱਲ ਨੇ 5, ਕਪਤਾਨ ਸੂਰਿਆਕੁਮਾਰ ਨੇ 5, ਸੰਜੂ ਸੈਮਸਨ ਨੇ ਦੋ ਦੌੜਾਂ ਬਣਾਈਆਂ। ਤਿਲਕ ਵਰਮਾ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਿਹਾ।
ਅੱਜ ਦੇ ਮੈਚ ਲਈ ਭਾਰਤੀ ਟੀਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ, ਜਦੋਂਕਿ ਆਸਟਰੇਲੀਆ ਨੇ ਜੋਸ਼ ਫਲੀ ਦੀ ਥਾਂ ਮੈਥਿਊ ਕੋਈ ਨੂੰ ਮੈਦਾਨ ਵਿਚ ਉਤਾਰਿਆ। ਕੈਨਬਰਾ ਵਿਚ ਖੇਡਿਆ ਪਹਿਲਾ ਟੀ20 ਮੀਂਹ ਦੀ ਭੇਟ ਚੜ੍ਹ ਗਿਆ ਸੀ।