ਵਾਸ਼ਿੰਗਟਨ, 24 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਵੱਡੀ ਰਾਹਤ ਦਿੰਦੇ ਹੋਏ ਕਿਹਾ ਹੈ ਕਿ ਚੀਨ ‘ਚ ਬਣੇ ਫੋਨ ਅਤੇ ਕੰਪਿਊਟਰ ਅਮਰੀਕਾ ਦੀ ਸੁਰੱਖਿਆ ਲਈ ਖ਼ਤਰਾ ਨਹੀਂ ਹਨ। ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਚੀਨ ਦਾ ਵੀਡੀਓ ਸ਼ੇਅਰਿੰਗ ਪਲੇਟਫਾਰਮ ਟਿਕਟਾਕ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦਾ ਹੈ।
ਫੋਕਸ ਨਿਊਜ਼ ਦੇ ਇਕ ਸਵਾਲ ‘ਤੇ ਟਿਕਟਾਕ ਦਾ ਬਚਾਅ ਕਰਦੇ ਹੋਏ ਟਰੰਪ ਨੇ ਕਿਹਾ ਵੀਡੀਓ ਦੇਖਣ ਵਾਲੇ ਸਾਡੇ ਨੌਜਵਾਨਾਂ ਅਤੇ ਬੱਚਿਆਂ ਦੀ ਜਾਸੂਸੀ ਕਰਕੇ ਚੀਨ ਕੀ ਕਰ ਲਵੇਗਾ? ਟਰੰਪ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਕੀ ਟਿਕਟਾਕ ਰਾਹੀਂ ਅਮਰੀਕੀ ਯੂਜ਼ਰਸ ਦੀ ਚੀਨ ਜਾਸੂਸੀ ਕਰ ਸਕਦਾ ਹੈ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਚੀਨੀ ਟੈਲੀਫੋਨ ਅਤੇ ਤੁਹਾਡੇ ਕੰਪਿਊਟਰ ਵੀ ਬਣਾ ਰਹੇ ਹਨ, ਉਹ ਹੋਰ ਕਈ ਚੀਜ਼ਾਂ ਬਣਾ ਰਹੇ ਹਨ। ਇਹ ਸਾਡੇ ਲਈ ਕੋਈ ਵੱਡਾ ਖ਼ਤਰਾ ਨਹੀਂ ਹੈ।