#INDIA

ਟਾਟਾ ਗਰੁੱਪ ਪੰਜ ਸਾਲਾਂ ‘ਚ 5 ਲੱਖ ਨੌਕਰੀਆਂ ਸਿਰਜੇਗਾ : ਚੰਦਰਸ਼ੇਖਰਨ

ਨਵੀਂ ਦਿੱਲੀ, 17 ਅਕਤੂਬਰ (ਪੰਜਾਬ ਮੇਲ)- ਟਾਟਾ ਗਰੁੱਪ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਗਰੁੱਪ ਅਗਲੇ ਪੰਜ ਸਾਲਾਂ ‘ਚ ਸੈਮੀਕੰਡਕਟਰ, ਇਲੈਕਟ੍ਰਿਕ ਵਾਹਨ, ਬੈਟਰੀਆਂ ਅਤੇ ਇਸ ਨਾਲ ਸਬੰਧਤ ਉਦਯੋਗਾਂ ‘ਚ ਪੰਜ ਲੱਖ ਨੌਕਰੀਆਂ ਪੈਦਾ ਕਰੇਗਾ। ਇਥੇ ਇੰਡੀਅਨ ਫਾਊਂਡੇਸ਼ਨ ਫਾਰ ਕੁਆਲਿਟੀ ਮੈਨੇਜਮੈਂਟ (ਆਈ.ਐੱਫ.ਕਿਊ.ਐੱਮ.) ਵੱਲੋਂ ਕਰਵਾਏ ਗਏ ਸੈਮੀਨਾਰ ‘ਚ ਸੰਬੋਧਨ ਕਰਦਿਆਂ ਟਾਟਾ ਸੰਨਜ਼ ਦੇ ਚੇਅਰਮੈਨ ਨੇ ਕਿਹਾ ਕਿ ਜੇ ਦੇਸ਼ ਉਤਪਾਦਨ ਖੇਤਰ ਵਿਚ ਨੌਕਰੀਆਂ ਪੈਦਾ ਨਹੀਂ ਕਰਦਾ, ਤਾਂ ਭਾਰਤ ਵਿਕਸਿਤ ਦੇਸ਼ ਬਣਨ ਦਾ ਟੀਚਾ ਹਾਸਲ ਨਹੀਂ ਕਰ ਸਕਦਾ। ਉਨ੍ਹਾਂ ਕਿਹਾ, ”ਸਾਡੇ (ਟਾਟਾ ਗਰੁੱਪ) ਸੈਮੀਕੰਡਕਟਰਾਂ, ਇਲੈਕਟ੍ਰਿਕ ਵਾਹਨਾਂ, ਬੈਟਰੀਆਂ ਅਤੇ ਇਨ੍ਹਾਂ ਨਾਲ ਸਬੰਧਿਤ ਉਦਯੋਗਾਂ ‘ਚ ਨਿਵੇਸ਼ ਤੋਂ ਮੈਨੂੰ ਲੱਗਦਾ ਹੈ ਕਿ ਅਸੀਂ ਅਗਲੇ ਪੰਜ ਸਾਲਾਂ ‘ਚ ਉਤਪਾਦਨ ਖੇਤਰ ‘ਚ ਪੰਜ ਲੱਖ ਨੌਕਰੀਆਂ ਪੈਦਾ ਕਰ ਸਕਦੇ ਹਾਂ।”