#AMERICA

ਟਵਿੱਟਰ ਵੱਲੋਂ ‘ਥ੍ਰੈੱਡਜ਼’ ਸ਼ੁਰੂ ਹੋਣ ‘ਤੇ ਮੈਟਾ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਧਮਕੀ

ਨਿਊਯਾਰਕ, 7 ਜੁਲਾਈ (ਪੰਜਾਬ ਮੇਲ)- ਟਵਿੱਟਰ ਨੇ ਨਵੀਂ ਟੈਕਸਟ ਆਧਾਰਿਤ ਐਪ ‘ਥ੍ਰੈੱਡਜ਼’ ਸ਼ੁਰੂ ਕਰਨ ਲਈ ਮੈਟਾ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ। ਥ੍ਰੈੱਡਜ਼ ਦੇ ਲਾਂਚ ਹੋਣ ਦੇ ਕੁਝ ਘੰਟਿਆਂ ‘ਚ ਹੀ ਕਰੋੜਾਂ ਲੋਕ ਉਸ ਨਾਲ ਜੁੜ ਗਏ, ਜੋ ਐਲਨ ਮਸਕ ਦੀ ਸੋਸ਼ਲ ਸਾਈਟ ਟਵਿੱਟਰ ਲਈ ਵੱਡੀ ਚੁਣੌਤੀ ਬਣ ਕੇ ਉੱਭਰੀ ਹੈ। ਮੈਟਾ ਦੇ ਸੀ.ਈ.ਓ. ਮਾਰਕ ਜ਼ਕਰਬਰਗ ਨੂੰ ਲਿਖੇ ਪੱਤਰ ‘ਚ ਟਵਿੱਟਰ ਦੇ ਵਕੀਲ ਅਲੈਕਸ ਸਪਾਈਰੋ ਨੇ ਦੋਸ਼ ਲਾਇਆ ਕਿ ਮੈਟਾ ਨੇ ਟਵਿੱਟਰ ਦੇ ਕਾਰੋਬਾਰੀ ਭੇਤਾਂ ਅਤੇ ਟਵਿੱਟਰ ਦੇ ਸਾਬਕਾ ਮੁਲਾਜ਼ਮਾਂ ਨੂੰ ਨੌਕਰੀ ‘ਤੇ ਰੱਖ ਕੇ ਹੋਰ ਬੌਧਿਕ ਸੰਪਤੀ ਦੀ ਗ਼ੈਰਕਾਨੂੰਨੀ ਢੰਗ ਨਾਲ ਵਰਤੋਂ ਕੀਤੀ ਹੈ। ਸਪਾਈਰੋ ਨੇ ਇਹ ਵੀ ਕਿਹਾ ਕਿ ਇਸ ਪੱਤਰ ਨੂੰ ਨੋਟਿਸ ਮੰਨਿਆ ਜਾਵੇ ਅਤੇ ਮੈਟਾ ਕਾਨੂੰਨੀ ਕਾਰਵਾਈ ਲਈ ਤਿਆਰ ਰਹੇ।

Leave a comment