-ਰਾਸ਼ਟਰਪਤੀ ਦੇ ਸਮਰਥਕ ਨਾਰਾਜ਼
ਸੈਕਰਾਮੈਟੋ, 12 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੂੰ ਓਹਾਇਓ ਦਾ ਗਵਰਨਰ ਬਣਾਏ ਜਾਣ ਦੀ ਪੁਸ਼ਟੀ ਕੀਤੀ ਹੈ ਪਰੰਤੂ ਇਸ ਨਾਲ ਟਰੰਪ ਦੇ ਚੋਣ ਮੁਹਿੰਮਕਾਰਾਂ ‘ਮੇਕ ਅਮੈਰਿਕਾ ਗਰੇਟ ਅਗੇਨ’ ਵਿਚ ਗੰਭੀਰ ਮੱਤਭੇਦ ਪੈਦਾ ਹੋ ਗਏ ਹਨ। ਕਈਆਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਸਵਾਮੀ ਨੂੰ ਕਦੀ ਵੀ ਗਵਰਨਰ ਦੇ ਰੂਪ ਵਿਚ ਸਵਿਕਾਰ ਨਹੀਂ ਕਰਨਗੇ ਕਿਉਂਕਿ ਉਹ ਉਨ੍ਹਾਂ ਵਿਚਂੋ ਨਹੀਂ ਹੈ। ਟਰੰਪ ਨੇ ਐਲਾਨ ਕੀਤਾ ਹੈ ਕਿ ‘ਉਹ ਮੁਕੰਮਲ ਰੂਪ ਵਿਚ ਰਾਮਾਸਵਾਮੀ ਦੇ ਨਾਂ ਦੀ ਗਵਰਨਰ ਵਜੋ ਪੁਸ਼ਟੀ ਕਰਦੇ ਹਨ। ਉਹ ਇਕ ਮਹਾਨ ਗਵਰਨਰ ਸਾਬਤ ਹੋਵੇਗਾ। ਰਾਮਾਸਵਾਮੀ ਦਾ ਪਿਛੋਕੜ ਕਾਰੋਬਾਰੀ ਹੈ, ਉਹ ਅਰਥਵਿਵਸਥਾ ਦਾ ਵਿਕਾਸ ਕਰਨਗੇ, ਟੈਕਸਾਂ ਵਿਚ ਕਟੌਤੀ ਕਰਨਗੇ ਤੇ ਦੂਸਰੀ ਸੋਧ ਦੀ ਰਾਖੀ ਕਰਨਗੇ।’ ਰਾਮਾਸਵਾਮੀ ਜੋ 2024 ਵਿਚ ਜੀ.ਓ.ਪੀ. ਪ੍ਰਾਇਮਰੀ ਵਿਚ ਟਰੰਪ ਵਿਰੁੱਧ ਖੜ੍ਹੇ ਹੋਏ ਸਨ ਤੇ ਬਾਅਦ ਵਿਚ ਆਪਣਾ ਨਾਂ ਵਾਪਸ ਲੈ ਲਿਆ ਸੀ, ਨੇ ਪੁਸ਼ਟੀ ਲਈ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਹੈ। ਰਾਮਾਸਵਾਮੀ ਦੇ ਨਾਂ ਦੀ ਪੁਸ਼ਟੀ ਇੱਕ ਹਫਤਾ ਪਹਿਲਾਂ ਰਿਪਬਿਲਕਨਾਂ ਨੂੰ ਨਿਊਜਰਸੀ, ਵਰਜੀਨੀਆ ਤੇ ਨਿਊਯਾਰਕ ਵਿਚ ਡੈਮੋਕ੍ਰੇਟਸ ਦੀ ਹੋਈ ਜਿੱਤ ਤੋਂ ਬਾਅਦ ਦਿੱਤੀ ਉਸ ਚਿਤਾਵਨੀ ਤੋਂ ਬਾਅਦ ਹੋਈ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪਾਰਟੀ ਲੋਕਾਂ ਤੋਂ ਦੂਰ ਹੋ ਰਹੀ ਹੈ। ਇਸ ਲਈ ਸੌੜੀ ਰਾਜਨੀਤੀ ਛੱਡਣੀ ਪਵੇਗੀ ਤੇ ਧਿਆਨ ਵਿਕਾਸ ਵੱਲ ਲਾਉਣਾ ਪਵੇਗਾ।
ਟਰੰਪ ਵੱਲੋਂ ਵਿਵੇਕ ਰਾਮਾਸਵਾਮੀ ਨੂੰ ਓਹਾਇਓ ਦਾ ਗਵਰਨਰ ਬਣਾਉਣ ਦੀ ਪੁਸ਼ਟੀ

