ਵਾਸ਼ਿੰਗਟਨ, 21 ਨਵੰਬਰ (ਪੰਜਾਬ ਮੇਲ)-ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਸਾਬਕਾ ਪੇਸ਼ੇਵਰ ਪਹਿਲਵਾਨ ਲਿੰਡਾ ਮੈਕਮੋਹਨ ਨੂੰ ਸਿੱਖਿਆ ਵਿਭਾਗ ਦਾ ਸਕੱਤਰ ਨਾਮਜ਼ਦ ਕਰਨਗੇ। ਮੈਕਮੋਹਨ ਨੇ 2017 ਤੋਂ 2019 ਤੱਕ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ‘ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ’ ਦੀ ਅਗਵਾਈ ਕੀਤੀ ਸੀ। ਉਹ ਕਨੈਕਟੀਕਟ ਵਿਚ ਅਮਰੀਕੀ ਸੈਨੇਟ ਲਈ ਰਿਪਬਲਿਕਨ ਦੀ ਉਮੀਦਵਾਰ ਵਜੋਂ ਦੋ ਵਾਰ ਚੋਣ ਲੜੀ ਪਰ ਜਿੱਤਣ ਵਿਚ ਨਾਕਾਮ ਰਹੀ। ਉਹ ਕਨੈਕਟੀਕਟ ਬੋਰਡ ਆਫ ਐਜੂਕੇਸ਼ਨ ‘ਚ ਸਾਲ ਲਈ ਅਤੇ ਸੈਕਰਡ ਹਾਰਟ ਯੂਨੀਵਰਸਿਟੀ ਦੇ ਬੋਰਡ ਆਫ ਟਰੱਸਟੀਜ਼ ਵਿਚ ਕਈ ਸਾਲ ਸੇਵਾ ਨਿਭਾਅ ਚੁੱਕੀ ਹੈ।