#AMERICA

ਟਰੰਪ ਨੇ ਸੈਨੇਟਰ ਜੇਡੀ ਵੈਨਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ

ਮਿਲਵਾਕੀ, 16 ਜੁਲਾਈ (ਪੰਜਾਬ ਮੇਲ)- ਡੋਨਾਲਡ ਟਰੰਪ ਨੇ ਸੋਮਵਾਰ ਨੂੰ ਓਹਾਇਓ ਦੇ ਸੈਨੇਟਰ ਜੇਡੀ ਵੈਨਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਆਪਣਾ ਉਮੀਦਵਾਰ ਚੁਣ ਲਿਆ ਹੈ। ਟਰੰਪ ਨੇ ਵੈਨਸ ‘ਤੇ ਭਰੋਸਾ ਪ੍ਰਗਟਾਇਆ ਹੈ, ਜੋ ਕਦੇ ਉਨ੍ਹਾਂ ਦੇ ਆਲੋਚਕ ਸਨ ਅਤੇ ਬਾਅਦ ‘ਚ ਕਰੀਬੀ ਸਹਿਯੋਗੀ ਬਣ ਗਏ ਸਨ।
ਟਰੰਪ ਨੇ ਆਪਣੇ ‘ਟਰੂਥ ਸੋਸ਼ਲ’ ਨੈੱਟਵਰਕ ‘ਤੇ ਇਕ ਪੋਸਟ ‘ਚ ਲਿਖਿਆ, ”ਲੰਬੇ ਵਿਚਾਰ ਅਤੇ ਕਈ ਹੋਰਾਂ ਦੀਆਂ ਪ੍ਰਤਿਭਾਵਾਂ ‘ਤੇ ਵਿਚਾਰ ਕਰਨ ਤੋਂ ਬਾਅਦ ਉਨ੍ਹਾਂ ਫੈਸਲਾ ਕੀਤਾ ਹੈ ਕਿ ਅਮਰੀਕਾ ਦੇ ਉਪ ਰਾਸ਼ਟਰਪਤੀ ਅਹੁਦੇ ਲਈ ਸਰਬੋਤਮ ਉਮੀਦਵਾਰ ਗ੍ਰੇਟ ਆਫ ਓਹਾਇਓ ਦੇ ਸੈਨੇਟਰ ਜੇਡੀ ਵੈਨਸ ਹਨ।”
ਵੈਨਸ (39) 2016 ਵਿਚ ਆਪਣੀਆਂ ਯਾਦਾਂ ਦੀ ਕਿਤਾਬ ‘ਹਿਲਬਿਲੀ ਐਲੇਜੀ’ ਦੇ ਪ੍ਰਕਾਸ਼ਨ ਨਾਲ ਸੁਰਖੀਆਂ ਵਿਚ ਆਏ ਸੀ। ਉਹ 2022 ‘ਚ ਸੈਨੇਟ ਲਈ ਚੁਣੇ ਗਏ ਸਨ।